ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਕੇਂਦਰੀ ਮੰਤਰੀ ਬੀ.ਐਲ. ਵਰਮਾ ਵੱਲੋਂ ਅੱਜ ਦੂਜੇ ਦਿਨ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਿੰਡ ਆਬਾਦੀ, ਚੰਡੀਗੜ੍ਹ, ਝਬਕਰਾ ਅਤੇ ਕੇਸ਼ੋਪੁਰ ਛੰਭ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮਿਆਣੀ ਝਮੇਲਾ ਪਿੰਡ ਵਿੱਚ ਮੱਛੀ ਪਾਲਕਾਂ ਦੇ ਮੱਛੀ ਤਲਾਬਾਂ 'ਚ ਹੜ੍ਹ ਕਾਰਨ ਪੈਏ ਭਾਰੀ ਨੁਕਸਾਨ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ‘ਤੂੰ ਫਾਰਚੂਨਰ ਗੱਡੀ ਬੁੱਕ ਕਰਾਈ ਹੈ, 1 ਕਰੋੜ ਦੇ ਨਹੀਂ ਤਾਂ...', ਗੈਂਗਸਟਰ ਨੇ ਸਮਾਜ ਸੇਵੀ ਨੂੰ ਦਿੱਤੀ ਧਮਕੀ
ਕੇਂਦਰੀ ਮੰਤਰੀ ਬੀ.ਐਲ. ਵਰਮਾ ਵਿਸ਼ੇਸ਼ ਤੌਰ 'ਤੇ ਸਥਿਤੀ ਦਾ ਨਿਰੀਖਣ ਕਰਨ ਲਈ ਪਹੁੰਚੇ। ਮੱਛੀ ਫਾਰਮ ਦੇ ਪ੍ਰਧਾਨ ਸਰਤਾਜ ਸਿੰਘ ਨੇ ਕੇਂਦਰੀ ਮੰਤਰੀ ਨੂੰ ਮੱਛੀ ਫਾਰਮਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਕੇਂਦਰੀ ਮੰਤਰੀ ਨੇ ਮੱਛੀ ਪਾਲਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ-ਪੰਜਾਬ 'ਚ ਤੜਕਸਾਰ ਐਨਕਾਊਂਟਰ, ਪੁਲਸ ਤੇ ਬਦਮਾਸ਼ ਵਿਚਾਲੇ ਜ਼ਬਰਦਸਤ ਫਾਇਰਿੰਗ
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆ, ਭਾਜਪਾ ਸੂਬਾ ਸਕੱਤਰ ਅਤੇ ਹਲਕਾ ਇੰਚਾਰਜ ਦੀਨਾਨਗਰ ਰੇਣੂ ਕਸ਼ਯਪ, ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਯਸ਼ਪਾਲ ਕੁੰਡਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਮੱਛੀ ਪਾਲਕ ਮੌਜੂਦ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਗੈਂਗਵਾਰ ਦਾ ਖਦਸ਼ਾ, ਗੋਪੀ ਘਣਸ਼ਿਆਮਪੁਰੀਆ ਵੱਲੋਂ ਜੱਗੂ ਨੂੰ ਚਿਤਾਵਨੀ, ਕਿਹਾ ਹੁਣ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਪਮਾਨ ’ਚ ਵਾਧੇ ਕਾਰਨ ਬਦਲਿਆ ਝੋਨੇ ਦੀ ਫਸਲ ਦਾ ਰੰਗ, ਕਈ ਥਾਈਂ ਹੋਇਆ ਹਲਦੀ ਰੋਗ ਦਾ ਹਮਲਾ
NEXT STORY