ਭੋਗਪੁਰ (ਸੂਰੀ)-ਥਾਣਾ ਭੋਗਪੁਰ ਦੀ ਪੁਲਸ ਚੌਕੀ ਲਾਹਦੜਾਂ ਅਧੀਨ ਪੈਂਦੇ ਪਿੰਡ ਬਾਹੋਪੁਰ ਪਿੰਡ ਦੇ ਬਾਹਰ ਐਮਾ ਕਾਜ਼ੀ ਸੜਕ ’ਤੇ ਸਥਿਤ ਇਕ ਕੋਠੀ ਵਿਚੋਂ ਬੀਤੀ ਰਾਤ ਚੋਰਾਂ ਦੇ ਇਕ ਗਿਰੋਹ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਏ। ਇਸ ਮਾਮਲੇ ਸਬੰਧੀ ਕੋਠੀ ਮਾਲਕ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਉਹ ਬੀਤੀ ਰਾਤ ਮੈਂ ਅਤੇ ਮੇਰਾ ਪੁੱਤਰ ਆਪਣੇ-ਆਪਣੇ ਬੈਡਰੂਮਾਂ ਵਿਚ ਸੌਂ ਗਏ। ਸਵੇਰੇ ਤੜਕਸਾਰ ਜਦੋਂ ਕੁਲਦੀਪ ਸਿੰਘ ਉਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਸਟੋਰ ਅਤੇ ਨੇੜਲੇ ਦੂਸਰੇ ਇਕ ਹੋਰ ਬੈੱਡਰੂਮ ਵਿਚ ਸਾਮਾਨ ਖਿਲਰਿਆ ਪਿਆ ਸੀ, ਇਥੇ ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਕੂਲ
ਜਦੋਂ ਅਸੀਂ ਦੋਹਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਘਰ ਦੀਆਂ ਅਲਮਾਰੀਆਂ ਵਿਚੋਂ 30 ਤੋਲੇ ਦੇ ਕਰੀਬ ਗਹਿਣੇ 20 ਹਜ਼ਰ ਦੀ ਨਕਦੀ ਤੇ ਵਿਦੇਸ਼ੀ ਕਰੰਸੀ 250 ਪੌਂਡ ਚੋਰੀ ਹੋ ਚੁੱਕੇ ਸਨ। ਥਾਣਾ ਭੋਗਪੁਰ ਵਿਚ ਦਿੱਤੀ ਸੂਚਨਾ ਦੇ ਆਧਾਰ ’ਤੇ ਥਾਣਾ ਮੁਖੀ ਰਾਜੇਸ਼ ਕੁਮਾਰ ਅਰੋੜਾ ਵੱਲੋਂ ਤੁਰੰਤ ਪੁਲਸ ਚੌਕੀ ਲਾਹਦੜਾ ਦੇ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੂੰ ਘਟਨਾ ਵਾਰਦਾਤ ਵਾਲੀ ਥਾਂ ’ਤੇ ਰਵਾਨਾ ਕੀਤਾ ਤੇ ਐੱਸ. ਆਈ. ਹਰਮਿੰਦਰ ਸਿੰਘ ਸੰਧੂ ਵੱਲੋਂ ਜਾਂਚ ਦੌਰਾਨ ਦੱਸਿਆ ਗਿਆ ਕਿ ਚੋਰਾਂ ਪਿਛਲੀ ਕੰਧ ਨਾਲ ਮੰਜੀ ਲਾ ਕੇ ਅੰਦਰ ਦਾਖਲ ਹੋਏ। ਕੋਠੀ ਦੇ ਇਕ ਬੈਡਰੂਮ ਦੀ ਜਾਲੀ ਤੇ ਗਰਿਲ ਨੂੰ ਤੋੜ ਕੇ ਬੈਡਰੂਮ ਵਿਚ ਦਾਖਲ ਹੋ ਕੇ ਚੋਰਾਂ ਵੱਲੋਂ ਘਰ ਵਿਚ ਚੋਰੀ ਨੂੰ ਅੰਜਾਮ ਦਿੱਤਾ ਗਿਆ। ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਬਾਹਰ ਵਾਪਰਿਆ ਹਾਦਸਾ, ਪਿਆ ਚੀਕ-ਚਿਹਾੜਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਗ੍ਰਿਫ਼ਤਾਰ
NEXT STORY