ਝਬਾਲ (ਨਰਿੰਦਰ)- ਨਜ਼ਦੀਕੀ ਪਿੰਡ ਪੰਜਵੜ ਵਿਖੇ ਪਿੰਡ 'ਚ ਇਕ ਮੇਲੇ ਦੌਰਾਨ ਹੋਏ ਮਾਮੂਲੀ ਤਕਰਾਰ ਨੇ ਉਸ ਵੇਲੇ ਭਿਆਨਕ ਰੂਪ 'ਚ ਧਾਰ ਲਿਆ ਜਦੋਂ ਪਹਿਲਾਂ ਇਕ ਧਿਰ ਨੇ ਦੂਸਰੀ ਧਿਰ ਦੇ ਘਰਾਂ 'ਚ ਦਾਖ਼ਲ ਹੋ ਕੇ ਘਰ ਦੀ ਭੰਨਤੋੜ ਕੀਤੀ। ਘਰ 'ਚ ਖੜੀ ਕਾਰ ਦੀ ਬੁਰੀ ਤਰ੍ਹਾਂ ਭੰਨੀ ਤੇ ਪੀਟਰ ਰੇਹੜੇ ਨੂੰ ਤੋੜ ਕੇ ਅੱਗ ਲਗਾ ਦਿੱਤੀ, ਜਦੋਂ ਕਿ ਬਾਅਦ 'ਚ ਦੂਸਰੀ ਧਿਰ ਨੇ ਵੀ ਪਹਿਲੀ ਧਿਰ ਦੇ ਹਮਾਇਤੀਆਂ ਦੇ ਘਰਾਂ 'ਚ ਦਾਖ਼ਲ ਹੋ ਕੇ ਗੁੰਡਾਗਰਦੀ ਦਾ ਨਾਚ ਕਰਦਿਆਂ ਘਰੈਲੂ ਸਾਮਾਨ ਤੋੜ ਤੇ ਹੋਰ ਕੀਮਤੀ ਸਾਮਾਨ ਚੁੱਕ ਕੇ ਲੈ ਗਏ।
ਇਸ ਸਬੰਧੀ ਕਿਰਨਦੀਪ ਕੌਰ ਪਤਨੀ ਸੁਖਵੰਤ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ ਮਾਮੂਲੀ ਤਕਰਾਰ ਤੋਂ ਬਾਅਦ ਪਿੰਡ ਦੇ ਲੱਭੂ, ਢੀਡੀ, ਲੱਲੂ, ਲੱਖਾਂ ਸਿੱਘ ਤੇ ਨਿੰਮਾ ਆਦਿ ਲਗਭਗ 20 ਅਣਪਛਾਤੇ ਵਿਅਕਤੀਆਂ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਗਏ। ਜਿਥੇ ਉਕਤ ਵਿਅਕਤੀਆਂ ਵੱਲੋਂ ਘਰ ਦੇ ਸਾਮਾਨ ਦੀ ਭੰਨਤੋੜ ਕੀਤੀ, ਉਥੇ ਘਰ ਵਿੱਚ ਖੜ੍ਹੀ ਕਾਰ ਨੂੰ ਭੰਨਣ ਤੋਂ ਇਲਾਵਾ ਘਰ ਨੇੜੇ ਖੜ੍ਹੇ ਪੀਟਰ ਰੇਹੜੇ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਭੰਨ ਦਿੱਤਾ ਅਤੇ ਬਾਅਦ 'ਚ ਨਕਦੀ ਤੇ ਸਾਮਾਨ ਲੈ ਗਏ।

ਇਹ ਵੀ ਪੜ੍ਹੋ- ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ 1 ’ਤੇ ਸ਼ਤਾਬਦੀ ਐੱਕਸਪ੍ਰੈੱਸ ਦਾ 12 ਘੰਟੇ ਕਬਜ਼ਾ, ਸਵਾਰੀਆਂ ਲਈ ਬਣੀ ਸਮੱਸਿਆ
ਜਦੋਂ ਕਿ ਦੂਸਰੀ ਧਿਰ ਦੇ ਦਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਤੇ ਸਤਪਾਲ ਬਿੱਟੂ ਆਦਿ ਨੇ ਦੱਸਿਆ ਇਸੇ ਰੰਜਿਸ਼ ਤਹਿਤ ਰਾਤ ਨੂੰ ਸਤਵੰਤ ਸਿੰਘ, ਸੋਨੂੰ, ਸੁਲੱਖਣ ਸਿੰਘ, ਜਗਜੀਤ ਸਿੰਘ ਤੇ ਦਵਿੰਦਰ ਸਿੰਘ ਆਦਿ ਨੇ ਵੱਡੀ ਗਿਣਤੀ ਹਥਿਆਰਾਂ ਨਾਲ ਲੈਸ ਨੌਜਵਾਨ ਲੈ ਕੇ ਸਾਡੇ ਘਰਾਂ ਵਿੱਚ ਦਾਖ਼ਲ ਹੋ ਗਏ। ਉਕਤ ਲੋਕਾਂ ਵੱਲੋਂ ਘਰ ਦਾ ਸਾਰਾ ਸਾਮਾਨ ਤੋੜਕੇ ਸਿਲੰਡਰ, ਕਣਕ ਦੇ ਤੋੜੇ, ਸੋਨਾ ਤੇ ਨਕਦੀ ਚੋਰੀ ਕਰਕੇ ਲੈ ਗਏ। ਜਿਸ ਸਬੰਧੀ ਦੋਵਾਂ ਧਿਰਾਂ ਵੱਲੋਂ ਥਾਣਾ ਝਬਾਲ ਵਿਖੇ ਦਰਖਾਸਤ ਦੇ ਦਿੱਤੀ ਗਈ। ਥਾਣਾ ਮੁਖੀ ਕੇਵਲ ਸਿੰਘ ਨੇ ਕਿਹਾ ਕਿ ਦੋਹਾਂ ਧਿਰਾਂ ਦੇ ਕੋਈ ਦੋ ਦਰਜਨ ਦੇ ਕਰੀਬ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੁਲਸ ਕਮਿਸ਼ਨ ਨੌਨਿਹਾਲ ਸਿੰਘ ਨੇ 45 ਦਿਨਾਂ ’ਚ ਸਾਰੀਆਂ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ, DGP ਨੇ ਥਾਪੜੀ ਪਿੱਠ
ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ: ਡੀ. ਐੱਸ. ਪੀ
ਇਸ ਸਬੰਧੀ ਡੀ. ਐੱਸ. ਪੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਅਨਸਰਾਂ ਨਾਲ ਪੁਲਸ ਸਖ਼ਤੀ ਨਾਲ ਪੇਸ਼ ਆਵੇਗੀ ਤੇ ਕਿਸੇ ਦਾ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਵਿਜੀਲੈਂਸ ਦਾ DIG 'ਤੇ ਸ਼ਿਕੰਜਾ, ਨਸ਼ਾ ਤਸਕਰ ਨੂੰ ਛੱਡਣ ਲਈ 10 ਲੱਖ ਲੈਣ 'ਤੇ ਕੀਤਾ ਨਾਮਜ਼ਦ
NEXT STORY