ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਪੁਲਸ ਹੈੱਡ ਕੁਆਰਟਰ ’ਚ ਸਥਿਤ ਸਾਈਬਰ ਥਾਣੇ ਦੀ ਪੁਲਸ ਨੇ ਇਕ ਔਰਤ ਨਾਲ 95,000 ਦੀ ਹੋਈ ਆਨਲਾਈਨ ਠੱਗੀ ਦਾ ਮਾਮਲਾ ਸੁਲਝਾਉਂਦੇ ਹੋਏ ਉਕਤ ਔਰਤ ਦੇ 95,000 ਰੁਪਏ ਵਾਪਸ ਕਰਵਾਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਈਬਰ ਥਾਣੇ ਦੀ ਮੁਖੀ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਦੀਨਾਨਗਰ ਨਾਲ ਸਬੰਧਿਤ ਸੁਨੀਤਾ ਕੁਮਾਰੀ ਨੂੰ ਕੁਝ ਦਿਨ ਪਹਿਲਾਂ ਇਕ ਫੋਨ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਉਹ ਬੈਂਕ ਤੋਂ ਬੋਲ ਰਹੇ ਹਨ ਅਤੇ ਉਨਾਂ ਦੇ ਕ੍ਰੈਡਿਟ ਕਾਰਡ ਦੀ ਲਿਮਿਟ ਵੱਧ ਹੈ। ਜਿਸ ਕਰਕੇ ਉਨ੍ਹਾਂ ਨੂੰ ਵੱਧ ਖਰਚਾ ਪਵੇਗਾ।
ਇਹ ਵੀ ਪੜ੍ਹੋ- ਵਿਆਹ ਤੋਂ 3 ਦਿਨ ਪਹਿਲਾਂ ਲਾੜੇ ਦਾ ਸ਼ਰਮਨਾਕ ਕਾਰਾ, ਲਾੜੀ ਨੇ ਰੋ-ਰੋ ਸੁਣਾਈ ਹੱਡਬੀਤੀ (ਵੀਡੀਓ)
ਉਕਤ ਕਾਲ ਕਰਨ ਵਾਲੇ ਵਿਅਕਤੀ ਨੇ ਔਰਤ ਨੂੰ ਝਾਂਸੇ ’ਚ ਲਿਆ ਕੇ ਉਸ ਦੇ ਕ੍ਰੈਡਿਟ ਕਾਰਡ ਦੀ ਲਿਮਿਟ ਘੱਟ ਕਰਨ ਦੀ ਆੜ ਹੇਠ ਉਸ ਕੋਲੋਂ ਆਧਾਰ ਕਾਰਡ ਨੰਬਰ ਓਟੀਪੀ ਅਤੇ ਹੋਰ ਜ਼ਰੂਰੀ ਜਾਣਕਾਰੀਆਂ ਲੈ ਲਈਆਂ ਜਿਸ ਦੇ ਕੁਝ ਹੀ ਮਿੰਟਾਂ ਬਾਅ ਔਰਤ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਇਕ ਮੈਸੇਜ ਆਇਆ ਕਿ ਉਸ ਨੇ ਫਲਿਪਕਾਰਟ ’ਤੇ 95 ਹਜ਼ਾਰ 13 ਰੁਪਏ ਦੀ ਖਰੀਦ ਕੀਤੀ ਹੈ।
ਇਹ ਵੀ ਪੜ੍ਹੋ- ਮਹਿਲਾ ਦੇ ASI ਨੇ ਜੜਿਆ ਥੱਪੜ, ਫਿਰ ਥਾਣੇ 'ਚ ਭੱਖਿਆ ਮਾਹੌਲ (ਵੀਡੀਓ)
ਇਸ ਉਪਰੰਤ ਔਰਤ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਕੋਈ ਠੱਗੀ ਵੱਜ ਗਈ ਹੈ ਜਿਸ ਦੇ ਬਾਅਦ ਉਸਨੇ ਤੁਰੰਤ ਆਪਣਾ ਕ੍ਰੈਡਿਟ ਕਾਰਡ ਵੀ ਬੈਂਕ ਨੂੰ ਕਹਿ ਕੇ ਬੰਦ ਕਰਵਾ ਦਿੱਤਾ ਅਤੇ ਆਪਣੇ ਸਬੰਧਿਤ ਬੈਂਕ ’ਚ ਵੀ ਸੂਚਿਤ ਕਰ ਦਿੱਤਾ। ਮਹਿਲਾ ਨੇ 1930 ਉੱਪਰ ਵੀ ਤੁਰੰਤ ਕਾਲ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ 10 ਦਿਨਾਂ ਦੇ ਅੰਦਰ ਹੀ ਉਕਤ ਔਰਤ ਦੇ ਠੱਗੇ ਗਏ 95 ਹਜ਼ਾਰ13 ਰੁਪਏ ਵਾਪਸ ਉਸ ਦੇ ਖਾਤੇ ’ਚ ਪਵਾ ਦਿੱਤੇ ਹਨ ਅਤੇ ਦੋਸ਼ੀਆਂ ਨੂੰ ਫੜਨ ਲਈ ਭਾਲ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਹੱਡ ਚੀਰਵੀਂ ਠੰਡ ਨੇ ਜਨਜੀਵਨ ਕੀਤਾ ਪ੍ਰਭਾਵਿਤ
NEXT STORY