ਅੰਮ੍ਰਿਤਸਰ (ਸੰਜੀਵ)-ਫਤਹਿਗੜ੍ਹ ਚੂੜੀਆਂ ਬਾਈਪਾਸ ਸਥਿਤ ਲਾਲ ਮਹਿਲ ਵਿਖੇ ਵਿਆਹ ਸਮਾਗਮ ਦੌਰਾਨ ਇਕ ਔਰਤ ਨੂੰ ਗੋਲੀ ਲੱਗਣ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸੁਨੀਤਾ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਪਣੀ ਭੈਣ ਦੇ ਵਿਆਹ ’ਤੇ ਗਈ ਹੋਈ ਸੀ, ਜਿੱਥੇ ਉਹ ਆਪਣੀਆਂ ਸਹੇਲੀਆਂ ਨਾਲ ਖੜ੍ਹੀ ਸੀ ਤਾਂ ਅਚਾਨਕ ਉਸ ਦੀ ਬਾਂਹ ਵਿਚ ਤੇਜ਼ ਦਰਦ ਮਹਿਸੂਸ ਹੋਇਆ। ਇਸ ਦੌਰਾਨ ਉਹ ਰਤਨ ਸਿੰਘ ਚੌਕ ਵਿਚ ਗਈ ਅਤੇ ਡਾਕਟਰ ਤੋਂ ਚੈੱਕ ਕਰਵਾ ਕੇ ਘਰ ਵਾਪਸ ਆ ਗਈ।
ਇਹ ਵੀ ਪੜ੍ਹੋ- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
ਜਦੋਂ ਉਹ ਸਵੇਰੇ ਉੱਠੀ ਤਾਂ ਉਸਦੀ ਬਾਂਹ ’ਚ ਬਹੁਤ ਦਰਦ ਸੀ ਅਤੇ ਖੂਨ ਨਿਕਲ ਰਿਹਾ ਸੀ। ਉਹ ਆਪਣੇ ਪਤੀ ਨਾਲ ਹਸਪਤਾਲ ਗਈ, ਜਿੱਥੇ ਡਾਕਟਰ ਨੇ ਐਕਸਰੇ ਕਰਨ ਤੋਂ ਬਾਅਦ ਦੱਸਿਆ ਕਿ ਉਸ ਦੀ ਬਾਂਹ ਵਿਚ ਗੋਲੀ ਦਾ ਸਿੱਕਾ ਹੈ, ਜਿਸ ਨੂੰ ਡਾਕਟਰ ਨੇ ਕੱਢ ਦਿੱਤਾ। ਪੈਲੇਸ ’ਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਅਤੇ ਇਹ ਉਸ ਦੀ ਬਾਂਹ ਵਿੱਚ ਲੱਗੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਚਾਕੂ ਮਾਰ ਕੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਪੁਲਸ ਨੂੰ ਮਿਲੀ ਸਫ਼ਲਤਾ, UK ਹੈਂਡਲਰ ਧਰਮਾ ਸੰਧੂ ਨਾਲ ਜੁੜੇ 8 ਸ਼ੱਕੀ ਹਥਿਆਰਾਂ ਸਮੇਤ ਗ੍ਰਿਫ਼ਤਾਰ
NEXT STORY