ਅੰਮ੍ਰਿਤਸਰ(ਜ.ਬ.)-ਪੁਤਲੀਘਰ ਇਲਾਕੇ ਦੇ ਨੇੜੇ ਕੈਨਾਲ ਕਾਲੋਨੀ ਸੀ-ਬਲਾਕ ’ਚ ਇਕ ਮੰਦਰ ’ਚ ਇਕ ਵੱਡਾ ਹਾਦਸਾ ਉਸ ਵੇਲੇ ਟਲ ਗਿਆ, ਜਦੋਂ ਦੋ ਲੁਟੇਰਿਆਂ ਵੱਲੋਂ 2 ਗੋਲਕਾਂ ਚੋਰੀ ਕਰਕੇ ਲਿਜਾਂਦੇ ਹੋਏ ਇਕ ਨੌਜਵਾਨ ਉਨ੍ਹਾਂ ਨਾਲ ਭਿੜ ਪਿਆ। ਨੌਜਵਾਨ ਨੇ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਮੰਦਰ ਦੀਆਂ ਦੋ ਗੋਲਕਾਂ ਨੂੰ ਚੋਰੀ ਕਰ ਲਿਜਾਣ ਤੋਂ ਰੋਕਿਆ। ਨੌਜਵਾਨ ਮੰਦਰ ’ਚ ਰਹਿਣ ਵਾਲੇ ਪੁਜਾਰੀ ਦਾ ਪੁੱਤਰ ਦੱਸਿਆ ਜਾ ਰਿਹਾ ਹੈ। ਲੁਟੇਰਿਆਂ ਨੇ ਫਿਰ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
ਮੰਦਰ ਦੀ ਨਿਗਰਾਨੀ ਕਰਨ ਵਾਲੀ ਮਾਂ ਸ਼ਕਤੀ ਵੈਸ਼ਨੋ ਦੇਵੀ ਸੇਵਕ ਸੋਸਾਇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਨੇ ਥਾਣਾ ਕੰਟੋਨਮੈਂਟ ਦੇ ਪੁਲਸ ਅਧਿਕਾਰੀ ਨੂੰ ਪੱਤਰ ਲਿਖ ਕੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਢੁੱਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਧਾਨ ਨੇ ਦੱਸਿਆ ਕਿ 31 ਅਕਤੂਬਰ ਨੂੰ ਰਾਤ 10:30 ਵਜੇ ਦੇ ਕਰੀਬ 2 ਲੁਟੇਰੇ ਮੰਦਰ ਦਾ ਤਾਲਾ ਤੋੜ ਕੇ ਮੰਦਰ ’ਚ ਦਾਖਲ ਹੋਏ। ਜਦੋਂ ਲੁਟੇਰੇ ਮੰਦਰ ’ਚ ਰੱਖੀਆਂ ਦੋ ਗੋਲਕਾਂ ਚੋਰੀ ਕਰ ਆਪਣੇ ਨਾਲ ਲਿਜਾਣ ਲੱਗੇ ਤਾਂ ਮੰਦਰ ’ਚ ਰਹਿਣ ਵਾਲੇ ਪੁਜਾਰੀ ਦੇ ਪੁੱਤਰ ਨੇ ਇਹ ਦੇਖਿਆ ਅਤੇ ਤੁਰੰਤ ਉਨ੍ਹਾਂ ਦਾ ਸਾਹਮਣਾ ਕੀਤਾ। ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ’ਚ ਲੁਟੇਰਿਆਂ ਨੇ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਦੋਵੇਂ ਗੋਲਕਾਂ ਨੂੰ ਉਥੇ ਸੁੱਟ ਦਿੱਤਾ ਅਤੇ ਆਪਣੇ ਨਾਲ ਲਿਆਂਦੀ ਇਕ ਐਕਟੀਵਾ 'ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੀਬੀਆਂ ਨੂੰ 1000 ਰੁਪਏ ਦੇਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
NEXT STORY