ਬਨੂਡ਼, (ਗੁਰਪਾਲ)- ਬਨੂਡ਼ ਬੈਰੀਅਰ ਨੇਡ਼ੇ ਇਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਦੂਜਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ 2 ਨੌਜਵਾਨ ਬਨੂਡ਼ ਤੋਂ ਮੁਹਾਲੀ ਵੱਲ ਜਾ ਰਹੇ ਸਨ ਜਦੋਂ ਉਹ ਬਨੂਡ਼ ਬੈਰੀਅਰ ਨੇਡ਼ੇ ਪਹੁੰਚੇ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਥੇ ਇਕ ਨੌਜਵਾਨ ਜ਼ਖ਼ਮਾਂ ਦੀ ਤਾਬ ਨਾ ਝਲਦਾ ਦਮ ਤੋਡ਼ ਗਿਆ। ਮੁੱਖ ਮੁਨਸ਼ੀ ਸਤਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਭਾਤ ਕੁਮਾਰ ਅਤੇ ਜ਼ਖ਼ਮੀ ਦੀ ਸੀਤਾ ਰਾਮ ਪੁੱਤਰ ਰਾਧੇ ਸ਼ਿਆਮ ਵਾਸੀ ਬਿਹਾਰ ਹਾਲ ਆਬਾਦ ਮੋਹਾਲੀ ਵਜੋਂ ਹੋਈ ਹੈ।
ਚੋਰੀ ਦੇ 2 ਮੋਟਰਸਾਈਕਲਾਂ ਤੇ 6 ਮੋਬਾਇਲਾਂ ਸਮੇਤ ਗ੍ਰਿਫ਼ਤਾਰ
NEXT STORY