ਬਠਿੰਡਾ, (ਵਰਮਾ)- ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਅੱਜ ਮਹੀਨਾਵਾਰ ਲੋਕ ਅਦਾਲਤ ਲਾਈ ਗਈ ਜਿਸ ਵਿਚ 17 ਬੈਂਚਸ ਨੂੰ ਗਠਿਤ ਕੀਤਾ ਗਿਅਾ। ਇਸ ਬੈਂਚ ’ਚ ਸਬ-ਡਵੀਜਨ ਫੂਲ ਅਤੇ ਤਲਵੰਡੀ ਸਾਬੋ ਦੇ ਬੈਂਚ ਵੀ ਸ਼ਾਮਲ ਕੀਤੇ ਗਏ ਹਨ ਇਥੋਂ ਤੱਕ ਕਿ ਲੰਬੇ ਸਮੇਂ ਤੋਂ ਅਧੂਰੇ ਪਏ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਰਾਸ਼ਟਰੀ ਲੋਕ ਆਦਲਤ ’ਚ ਕੁੱਲ 265 ਕੇਸ ਲਾਏ ਗਏ ਅਤੇ ਜਿੰਨ੍ਹਾਂ ’ਚੋਂ 123 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਦਕਿ 32210803 ਰੁਪਏ ਦੇ ਅੈਵਾਰਡ ਪਾਸ ਕੀਤੇ ਗਏ। ਇਸ ਮੌਕੇ ਸਿਵਲ ਜੱਜ ਸੀ. ਜੇ. ਐੱਮ. ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮਨੀਲਾ ਚੁੱਘ ਨੇ ਦੱਸਿਆ ਕਿ ਹਰੇਕ ਦੋ ਮਹੀਨੇ ਬਾਅਦ ਰਾਸ਼ਟਰੀ ਲੋਕ ਅਤੇ ਹਰ ਮਹੀਨੇ ਵਿਚ ਮਹੀਨਾਵਾਰ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ। ਲੋਕ ਅਦਾਲਤ ਦੇ ਫੈਸਲੇ ਨਾਲ ਦੋਵੇਂ ਪੱਖਾਂ ਦੀ ਜਿੱਤ ਹੁੰਦੀ ਹੈ ਅਤੇ ਇਸ ਫੈਸਲੇ ਨਾਲ ਸਮੇਂ ਅਤੇ ਪੈਸਿਆਂ ਦੀ ਵੀ ਬਚਤ ਹੁੰਦੀ ਹੈ। ਇਸ ਤੋਂ ਇਲਾਵਾ ਪਰਮਾਨੈਂਟ ਅਦਾਲਤ ਏ. ਡੀ. ਆਰ. ਸੈਂਟਰ ਵਿਚ ਸਥਾਪਤ ਕੀਤੀ ਹੋਈ ਹੈ ਉਨ੍ਹਾਂ ’ਚ ਪਬਲਿਕ ਸਰਵਿਸ ਦੇ ਨਾਲ ਸੰਬਧਤ ਕੇਸਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ ਜਿਵੇਂ ਕਿ ਪਾਣੀ, ਬਿਜਲੀ, ਟੈਲੀਫੋਨ, ਟਰਾਂਸਪੋਰਟ, ਬੀਮਾ, ਆਧਾਰ ਕਾਰਡ ਅਤੇ ਹਸਪਤਾਲ ਆਦਿ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਹੈ। ਇਸ ਪਰਮਾਨੈਂਟ ਲੋਕ ਅਦਾਲਤ ’ਚ ਇਕ ਕਰੋਡ਼ ਰੁਪਏ ਤੱਕ ਦੇ ਕੇਸਾਂ ਦਾ ਕਲੇਮ ਪਾਸ ਕੀਤੇ ਜਾ ਸਕਦੇ ਹਨ। ਮਨੀਲਾ ਚੁੱਘ ਨੇ ਆਮ ਜਨਤਾ ਤੋਂ ਅਪੀਲ ਕੀਤੀ ਕਿ 9 ਮਾਰਚ ਨੂੰ ਵੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ’ਚ ਹਰ ਤਰ੍ਹਾਂ ਦੇ ਕੇਸਾਂ ’ਤੇ ਸੁਣਵਾਈ ਕੀਤੀ ਜਾਵੇਗੀ। ਇਥੋਂ ਤੱਕ ਕਿ ਅਾਪਣੇ ਕੇਸ ਲਗਾ ਸਕਦੇ ਹਨ।
ਸਾਢੇ 7 ਮਹੀਨਿਆ ਬਾਅਦ ਵੀ ਲਾਪਤਾ ਵਕੀਲ ਭੁਪਿੰਦਰ ਬਰਾਡ਼ ਦਾ ਪੁਲਸ ਨਹੀਂ ਲਗਾ ਸਕੀ ਸੁਰਾਗ
NEXT STORY