ਅਬੋਹਰ (ਸੁਨੀਲ)-ਥਾਣਾ ਖੂਈਆਂ ਸਰਵਰ ਦੀ ਪੁਲਸ ਨੇ ਮਿੱਟੀ ਚੋਰੀ ਕਰਨ ਦੇ ਦੋਸ਼ ’ਚ 14 ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਰਵਿੰਦਰ ਕੁਮਾਰ ਪੁੱਤਰ ਦਲੀਪ ਕੁਮਾਰ ਵਾਸੀ ਪਿੰਡ ਦੌਲਤਪੁਰਾ ਨੇ ਦੱਸਿਆ ਕਿ ਉਸ ਦੇ ਖੇਤ ਨਾਲ ਲੱਗਦੀ 25 ਕਿੱਲੇ ਜ਼ਮੀਨ ’ਚੋਂ ਗਗਨਦੀਪ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਪਿੰਡ ਪੱਟੀ ਬੀਲਾ, ਲਵਪ੍ਰੀਤ ਸਿੰਘ ਪੁੱਤਰ ਜਸਕਰਨ ਸਿੰਘ ਵਾਸੀ ਪਿੰਡ ਬੁਰਜ ਮੁਹਾਰ, ਮੋਨੂੰ ਰਾਮ, ਸੋਨੂੰ ਰਾਮ ਪੁੱਤਰਾਨ ਪ੍ਰਦੀਪ ਕੁਮਾਰ ਵਾਸੀ ਪਿੰਡ ਕੱਖਾਂਵਾਲੀ, ਰਾਮ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਦਲਮੀਰ ਖੇੜਾ, ਸੁਖਚੈਨ ਪੁੱਤਰ ਬੋਹੜ ਸਿੰਘ ਵਾਸੀ ਬੀਲਾਪੱਟੀ, ਧਰਮਵੀਰ ਪੁੱਤਰ ਹਰਜੀਤ ਸਿੰਘ ਵਾਸੀ ਝੋਟਿਆਂਵਾਲੀ, ਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਜੌੜਕੀਆਂ, ਸੁਖਰਾਜ ਸਿੰਘ ਪੁੱਤਰ ਪੱਪੀ ਸਿੰਘ ਵਾਸੀ ਪਿੰਡ ਵਹਾਵਲਵਾਸੀ, ਸੰਦੀਪ ਸਿੰਘ ਪੁੱਤਰ ਮੁਖ਼ਤਿਆਰ ਵਾਸੀ ਪਿੰਡ ਖੂਈਆਂ ਸਰਵਰ, ਜੋਗਰਾਜ ਪੁੱਤਰ ਕੁੰਭਾਰਾਮ ਵਾਸੀ ਸੱਪਾਂਵਾਲੀ, ਮਨਜੀਤ ਸਿੰਘ ਪੁੱਤਰ ਗੁਰਜੰਟ ਵਾਸੀ ਪਿੰਡ ਬਹਾਵਲਵਾਸੀ, ਮਨੋਜ ਕੁਮਾਰ ਪੁੱਤਰ ਝੂੰਨਾਬਾਬੂ ਵਾਸੀ ਦੌਲਤਪੁਰਾ, ਪ੍ਰਵੀਨ ਕੁਮਾਰ ਪੁੱਤਰ ਨਾਮਾਲੂਮ ਵਾਸੀ ਰਾਜਾਵਾਲੀ, ਜੀਤ ਰਾਮ ਪੁੱਤਰ ਨਾਮਾਲੂਮ ਵਾਸੀ ਤੇਲੂਪੁਰਾ ਮਿੱਟੀ ਪੁੱਟ ਕੇ ਟਰਾਲੀਆਂ ਰਾਹੀਂ ਲੈ ਗਏ। ਰਵਿੰਦਰ ਕੁਮਾਰ ਦੇ ਬਿਆਨਾਂ ’ਤੇ ਪੁਲਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਉਕਤ 16 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ 14 ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮਨਜੀਤ ਸਿੰਘ ਅਤੇ ਜੀਤ ਰਾਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਪੰਜਾਬ ਸਰਕਾਰ ਵੱਲੋਂ ਭੱਤਿਆਂ ਲਈ ਕਰੋੜਾਂ ਦੀ ਗਰਾਂਟ ਜਾਰੀ
NEXT STORY