ਪਟਿਆਲਾ, (ਬਲਜਿੰਦਰ)- ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਇਕ ਰਿਵਾਲਵਰ, 4 ਕਾਰਤੂਸਾਂ ਅਤੇ ਸਮੈਕ ਸਮੇਤ ਗੁਰਉਪਦੇਸ਼ ਸਿੰਘ ਅਤੇ ਗੁਰਵਿੰਦਰ ਸਿੰਘ ਦੋਵੇਂ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਐੱਸ. ਆਈ. ਸਾਕਸ਼ੀ ਸ਼ਰਮਾ ਪੁਲਸ ਪਾਰਟੀ ਸਮੇਤ ਲਕਸ਼ਮੀ ਪੈਲੇਸ ਕੋਲ ਮੌਜੂਦ ਸਨ। ਉਕਤ ਵਿਅਕਤੀਆਂ ਨੂੰ ਜਦੋਂ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਤੋਂ 2-2 ਗ੍ਰਾਮ ਸਮੈਕ, ਇਕ 22 ਬੋਰ ਦਾ ਰਿਵਾਲਵਰ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਵਾਲਾ ਸੂਦ ਟਰੱਸਟ ਦੇ ਸਾਬਕਾ ਕੈਸ਼ੀਅਰ ਖਿਲਾਫ ਕੇਸ ਦਰਜ
NEXT STORY