ਮਾਨਸਾ, (ਜੱਸਲ)- ਬੀਤੀ ਦੇਰ ਰਾਤ ਨਜ਼ਦੀਕੀ ਪਿੰਡ ਰੱਲਾ ਦੇ ਕੋਲ ਇਕ ਕਾਰ ਅਤੇ ਪਿੱਕਅਪ ਗੱਡੀ ਵਿਚ ਹੋਈ ਟੱਕਰ ’ਚ ਇਕ ਅੌਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 3 ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ®ਜਾਣਕਾਰੀ ਅਨੁਸਾਰ ਲੁਧਿਆਣਾ ਵਾਸੀ ਵੇਦ ਪ੍ਰਕਾਸ਼ ਆਪਣੇ ਰਿਸ਼ਤੇਦਾਰਾਂ ਦੇ ਨਾਲ ਇਕ ਕਾਰ ਵਿਚ ਮਾਨਸਾ ਵੱਲ ਆ ਰਿਹਾ ਸੀ ਕਿ ਪਿੰਡ ਰੱਲਾ ਕੋਲ ਉਨ੍ਹਾਂ ਦੀ ਕਾਰ ਦੀ ਪਿੱਕਅਪ ਗੱਡੀ ਨਾਲ ਟੱਕਰ ਹੋ ਗਈ, ਜਿਸ ਕਾਰਨ ਵੇਦ ਪ੍ਰਕਾਸ਼ ਅਤੇ ਸ਼ਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਦੋਂ ਕਿ ਇਸ ਹਾਦਸੇ ਵਿਚ ਉਨ੍ਹਾਂ ਦੇ ਨਾਲ ਗੱਡੀ ਵਿਚ ਤਮੰਨਾ (18), ਸਪਨਾ (19) ਅਤੇ ਦੀਕਸ਼ਾ (12) ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ’ਚ ਦਾਖਲ ਕਰਵਾਇਆ ਗਿਆ।
®ਜੋਗਾ ਪੁਲਸ ਦੇ ਹੌਲਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਸ ਸਡ਼ਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਪੀਡ਼ਤ ਲੋਕਾਂ ਦਾ ਕੋਈ ਪਰਿਵਾਰਕ ਮੈਂਬਰ ਹਸਪਤਾਲ ’ਚ ਨਹੀਂ ਮਿਲਣ ਦੇ ਕਾਰਨ ਉਨ੍ਹਾਂ ਦੇ ਬਿਆਨ ਨਹੀਂ ਹੋ ਸਕੇ ਹਨ ਅਤੇ ਬਿਆਨ ਲੈਣ ਤੋਂ ਬਾਅਦ ਹੀ ਅੱਗੇ ਦੀ ਕੋਈ ਕਾਰਵਾਈ ਕੀਤੀ ਜਾਵੇਗੀ।
ਹਰਿਆਣਾ ਮਾਰਕਾ ਸ਼ਰਾਬ ਸਣੇ 1 ਕਾਬੂ
NEXT STORY