ਬਠਿੰਡਾ (ਅਮਿਤ)— ਬਠਿੰਡਾ ਸੀ. ਆਈ. ਏ. ਸਟਾਫ ਨੇ ਪੁਲਸ ਟੀਮ ਦੇ ਨਾਲ ਨਸ਼ੀਲੀਆਂ ਗੋਲੀਆਂ ਸਮੇਤ ਦੋ ਲੋਕਾਂ ਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਤੋਂ ਨਸ਼ੀਲੀਆਂ ਗੋਲੀਆਂ ਲੈ ਕੇ ਆਉਂਦੇ ਸਨ ਅਤੇ ਬਠਿੰਡਾ ਤੋਂ ਇਲਾਵਾ ਨੇੜੇ ਦੇ ਹਲਕਿਆਂ 'ਚ ਨਸ਼ੇ ਲਈ ਸਪਲਾਈ ਕਰਦੇ ਸਨ। ਫੜੇ ਗਏ ਦੋਸ਼ੀਆਂ ਦੀ ਪਛਾਣ ਨਵਨੀਤ ਕੁਮਾਰ ਅਤੇ ਪ੍ਰੀਤਮ ਸਿੰਘ ਦੇ ਰੂਪ 'ਚ ਹੋਈ ਹੈ, ਜੋਕਿ ਬਠਿੰਡਾ ਦੇ ਰਹਿਣ ਵਾਲੇ ਹਨ। ਇਹ ਦੋਵੇਂ ਦਿੱਲੀ ਤੋਂ ਨਸ਼ੇ ਦੀਆਂ ਸਸਤੀਆਂ ਦਵਾਈਆਂ ਲਿਆ ਕੇ ਉਸ ਨੂੰ ਮਹਿੰਗੇ ਮੁੱਲ 'ਤੇ ਬਠਿੰਡਾ ਦੇ ਨੇੜੇ ਦੇ ਇਲਾਕਿਆਂ 'ਚ ਸਪਲਾਈ ਕਰਦੇ ਸਨ। ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਰਿਮਾਂਡ ਲੈ ਕੇ ਪੁੱਛਗਿੱਛ ਕਰ ਰਹੀ ਹੈ। ਦੋਵੇਂ ਦੋਸ਼ੀਆਂ ਕੋਲੋਂ ਪੁਲਸ ਨੇ 31 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਫਰੀਦਕੋਟ ਦੀਆਂ ਮੰਡੀਆਂ 'ਚ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
NEXT STORY