Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 03, 2026

    4:06:28 AM

  • young man dies tragically after tractor overturns

    ਪੰਜਾਬ 'ਚ ਵੱਡਾ ਹਾਦਸਾ! ਟਰੈਕਟਰ ਪਲਟਣ ਕਾਰਨ...

  • big incident in punjab

    ਪੰਜਾਬ: ਪਿਓ ਨੇ ਮਾਰ'ਤੀ ਆਪਣੀ ਹੀ ਜਵਾਨ ਧੀ! ਫ਼ਿਰ...

  • corruption game in tehsils punjab

    ਪੰਜਾਬ ਦੀ ਤਹਿਸੀਲ 'ਚ ਭ੍ਰਿਸ਼ਟਾਚਾਰ ਦੀ ਖੇਡ!...

  • india new tornament

    INDIA 'ਚ ਖੇਡਿਆ ਜਾਵੇਗਾ ਨਵਾਂ T-20 ਟੂਰਨਾਮੈਂਟ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Bathinda
  • 2019 ਲੋਕ ਸਭਾ ਚੋਣਾਂ: 27 ਸਾਲਾਂ ਤੋਂ ਨਹੀਂ ਜਿੱਤ ਸਕੀ ਪਾਰਟੀ, ਦਿਲਚਸਪ ਹੋਵੇਗਾ ਮੁਕਾਬਲਾ

MALWA News Punjabi(ਮਾਲਵਾ)

2019 ਲੋਕ ਸਭਾ ਚੋਣਾਂ: 27 ਸਾਲਾਂ ਤੋਂ ਨਹੀਂ ਜਿੱਤ ਸਕੀ ਪਾਰਟੀ, ਦਿਲਚਸਪ ਹੋਵੇਗਾ ਮੁਕਾਬਲਾ

  • Updated: 24 Feb, 2019 10:52 AM
Bathinda
2019 lok sabha elections
  • Share
    • Facebook
    • Tumblr
    • Linkedin
    • Twitter
  • Comment

ਬਠਿੰਡਾ (ਨਰੇਸ਼)—ਪੰਜਾਬ 'ਚ ਪਿਛਲੇ 27 ਸਾਲਾਂ ਤੋਂ ਤਿੰਨ ਵਾਰ ਕਾਂਗਰਸ ਸੱਤਾ 'ਚ ਆਈ ਪਰ ਇਸ ਦੇ ਬਾਵਜੂਦ ਉਹ ਅਕਾਲੀ ਦਲ ਦੇ ਮਜ਼ਬੂਤ ਗੜ੍ਹ ਬਠਿੰਡਾ ਦੀ ਲੋਕ ਸਭਾ ਦੀ ਸੀਟ ਹੁਣ ਤੱਕ ਨਹੀਂ ਜਿੱਤ ਸਕੀ ਹੈ। ਕਾਂਗਰਸ ਨੇ 1992 ਦੀਆਂ ਲੋਕ ਸਭਾ ਚੋਣਾਂ 'ਚ ਇਹ ਸੀਟ ਜਿੱਤੀ ਸੀ ਪਰ ਉਸ ਤੋਂ ਬਾਅਦ ਇਸ ਸੀਟ 'ਤੇ ਲਗਾਤਾਰ ਅਕਾਲੀ ਦਲ ਦਾ ਪ੍ਰਭਾਵ ਰਿਹਾ ਹੈ। 1999 ਦੀਆਂ ਚੋਣਾਂ 'ਚ ਸਿਰਫ ਇਕ ਵਾਰ ਸੀ. ਪੀ. ਆਈ. ਦੇ ਭਾਨ ਸਿੰਘ ਭੌਰਾ ਇਸ ਸੀਟ ਤੋਂ ਜਿੱਤੇ ਜਦਕਿ ਕਾਂਗਰਸ ਇਸ ਦੌਰਾਨ ਵੀ ਤੀਜੇ ਨੰਬਰ ਦੀ ਪਾਰਟੀ ਰਹੀ। ਕੇਂਦਰ 'ਚ ਮੋਦੀ ਸਰਕਾਰ ਦੇ ਖਿਲਾਫ ਬਣੇ ਮਾਹੌਲ ਅਤੇ ਪੰਜਾਬ 'ਚ ਦੋਵੇਂ ਵਿਰੋਧੀ ਪਾਰਟੀਆਂ 'ਚ ਪਈ ਭਾਰੀ ਫੁੱਟ ਵਿਚਾਲੇ ਕਾਂਗਰਸ ਲਈ 27 ਸਾਲ ਬਾਅਦ ਇਕ ਵਾਰ ਮੁੜ ਬਠਿੰਡਾ 'ਚ ਜਿੱਤ ਦਾ ਮੌਕਾ ਬਣ ਸਕਦਾ ਹੈ ਪਰ ਇਸ ਸੀਟ 'ਤੇ ਅਕਾਲੀ ਦਲ ਨੂੰ ਕਮਜ਼ੋਰ ਸਮਝਣਾ ਭਾਰੀ ਵੀ ਪੈ ਸਕਦਾ ਹੈ। ਇਸ ਸੀਟ ਦਾ ਨਤੀਜਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਆਮ ਆਦਮੀ ਪਾਰਟੀ ਹਲਕੇ ਦੀਆਂ 9 'ਚੋਂ 5 ਵਿਧਾਨ ਸਭਾ ਸੀਟਾਂ 'ਤੇ  ਜਿੱਤ  ਗਈ  ਸੀ  ਪਰ ਪਿਛਲੇ 2 ਸਾਲਾਂ 'ਚ ਆਮ ਆਦਮੀ ਪਾਰਟੀ 'ਚ ਪਈ ਫੁੱਟ ਕਾਰਨ ਉਸ ਦਾ ਵੋਟ ਬੈਂਕ ਖਿੰਡਣਾ ਤੈਅ ਹੈ। ਇਹ ਵੋਟ ਬਠਿੰਡਾ ਲੋਕ ਸਭਾ ਸੀਟ ਦਾ ਨਤੀਜਾ ਤੈਅ ਕਰੇਗਾ।

ਬਠਿੰਡਾ 'ਚ ਫਿਰ ਦਿਓਰ-ਭਾਬੀ ਆਹਮੋ-ਸਾਹਮਣੇ
ਬਠਿੰਡਾ ਲੋਕ ਸਭਾ ਸੀਟ ਨੂੰ ਲੈ ਕੇ ਹਾਲਾਂਕਿ ਕਿਸੇ ਪਾਰਟੀ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਪਿਛਲੇ 10 ਦਿਨਾਂ ਤੋਂ ਹਲਕੇ ਦੀ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਜਿਸ ਤਰੀਕੇ ਨਾਲ ਹਲਕੇ 'ਚ ਸਰਗਰਮ ਹੈ, ਨੂੰ ਦੇਖ ਕੇ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਇਸ ਵਾਰ ਫਿਰ ਉਨ੍ਹਾਂ ਨੂੰ ਹੀ ਇਸ ਸੀਟ 'ਤੇ ਮੈਦਾਨ 'ਚ ਉਤਾਰੇਗਾ। ਉਸ ਦੇ ਸਾਹਮਣੇ ਕਾਂਗਰਸ ਵੱਲੋਂ ਇਕ ਵਾਰ ਮੁੜ ਮਨਪ੍ਰੀਤ ਬਾਦਲ ਨੂੰ ਉਤਾਰੇ ਜਾਣ ਦੀ ਚਰਚਾ ਹੈ। ਮਨਪ੍ਰੀਤ ਬਾਦਲ ਪਿਛਲੀਆਂ ਚੋਣਾਂ ਆਪਣੀ ਭਾਬੀ ਦੇ ਹੱਥੋਂ 19395 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ ਪਰ ਇਸ ਵਾਰ ਸਿਆਸੀ ਹਾਲਾਤ ਹਰਸਿਮਰਤ ਲਈ ਇੰਨੇ ਵਧੀਆ ਨਹੀਂ ਹਨ।

ਪ੍ਰਭਾਵ ਨਹੀਂ ਛੱਡ ਸਕੇ 'ਆਪ' ਦੇ ਵਿਧਾਇਕ
ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ ਦੀ ਬਠਿੰਡਾ ਰੂਰਲ, ਤਲਵੰਡੀ ਸਾਬੋ, ਮਾਨਸਾ, ਬੁਢਲਾਢਾ ਅਤੇ ਮੌੜ ਮੰਡੀ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਅਤੇ ਪਾਰਟੀ ਨੇ ਬਠਿੰਡਾ ਲੋਕ ਸਭਾ ਦੇ ਤਹਿਤ ਆਉਂਦੀਆਂ 9 ਵਿਧਾਨ ਸਭਾ ਸੀਟਾਂ 'ਚੋਂ 447036 ਵੋਟਾਂ ਹਾਸਲ ਕੀਤੀਆਂ ਸਨ ਪਰ ਪਿਛਲੇ 2 ਸਾਲਾਂ 'ਚ ਆਮ ਆਦਮੀ ਪਾਰਟੀ ਦੇ ਉਨ੍ਹਾਂ 5 ਵਿਧਾਇਕਾਂ 'ਚੋਂ ਕੋਈ ਵੀ ਵਿਧਾਇਕ ਜਨਤਾ 'ਚ ਅਜਿਹਾ ਪ੍ਰਭਾਵ ਨਹੀਂ ਛੱਡ ਸਕਿਆ ਹੈ, ਜਿਸ ਨਾਲ ਪਾਰਟੀ ਮਜ਼ਬੂਤ ਹੋਵੇ। ਇਸ ਦੇ ਉਲਟ ਪਾਰਟੀ 'ਚ ਪਈ ਫੁੱਟ ਅਤੇ ਸੁਖਪਾਲ ਖਹਿਰਾ ਦੀ ਬਠਿੰਡਾ 'ਚ ਸਰਗਰਮੀ ਨਾਲ ਆਮ ਆਦਮੀ ਪਾਰਟੀ ਦਾ ਵੋਟਰ ਦੁਚਿੱਤੀ 'ਚ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ। ਆਮ ਆਦਮੀ ਪਾਰਟੀ ਜੇਕਰ ਇਸ ਸੀਟ 'ਤੇ ਕਿਸੇ ਮਜ਼ਬੂਤ ਚਿਹਰੇ ਨੂੰ ਮੈਦਾਨ 'ਚ ਉਤਾਰਦੀ ਹੈ ਤਾਂ ਹੀ ਪਾਰਟੀ ਇਥੇ ਮਜ਼ਬੂਤੀ ਨਾਲ ਟੱਕਰ ਦੇ ਸਕੇਗੀ। ਦੂਜਾ ਬਦਲ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸਮਝੌਤੇ ਦੀ ਸਥਿਤੀ 'ਚ ਜੇਕਰ ਸੀਟ 'ਆਪ' ਦੇ ਹਿੱਸੇ ਆਈ ਤਾਂ ਹੀ ਪਾਰਟੀ ਇਥੇ ਮਜ਼ਬੂਤੀ ਨਾਲ ਟੱਕਰ ਦੇ ਸਕੇਗੀ। 

ਬਠਿੰਡਾ ਸੀਟ ਦੀਆਂ ਵਿਧਾਨ ਸਭਾ ਚੋਣਾਂ ਦੇ  ਨਤੀਜਿਆਂ ਮੁਤਾਬਕ ਵਿਸ਼ਲੇਸ਼ਣ

ਸੀਟ ਆਪ ਅਕਾਲੀ ਦਲ ਕਾਂਗਰਸ
ਲੰਬੀ 21,254 66,375 43,605
ਭੁੱਚੋ ਮੰਡੀ 50,960 44,025 51,605
ਬਠਿੰਡਾ ਅਰਬਨ 45,462 37,177 63,942
ਬਠਿੰਡਾ ਰੂਰਲ 51,572 40,794 28,939
ਤਲਵੰਡੀ ਸਾਬੋ 54,553 34,473 35,260
ਮਾਨਸਾ 70,586 44,232 50,177
ਸਰਦੂਲਗੜ੍ਹ 38,102 59,420 50,563
ਬੁਢਲਾਡਾ 52,265 50,477 50,989
ਮੌੜ ਮੰਡੀ 62,282 47,605 23,087
ਕੁਲ 4,47,036 4,24,578 3,98,107

2014 ਦਾ ਨਤੀਜਾ ਹਰਸਿਮਰਤ ਕੌਰ ਬਾਦਲ 5,14,727    ਮਨਪ੍ਰੀਤ ਬਾਦਲ 4,95,332    ਜੱਸੀ ਜਸਰਾਜ 87,901

ਲੜਾਈ ਨੂੰ ਦਿਲਚਸਪ ਬਣਾ ਸਕਦੀ ਹੈ ਖਹਿਰਾ ਦੀ ਐਂਟਰੀ
ਆਮ ਆਦਮੀ ਪਾਰਟੀ ਨਾਲ ਬਗਾਵਤ ਕਰਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਪਿਛਲੇ ਕਈ ਦਿਨਾਂ ਤੋਂ ਇਸ ਹਲਕੇ 'ਚ ਸਰਗਰਮ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ  ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਨਗੇ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਖਹਿਰਾ ਦੀ ਨਜ਼ਰ ਆਮ ਆਦਮੀ ਪਾਰਟੀ ਨੂੰ 2017 'ਚ ਹਾਸਲ ਹੋਈਆਂ ਲਗਭਗ ਸਾਢੇ ਚਾਰ ਲੱਖ ਵੋਟਾਂ 'ਤੇ ਹੈ ਅਤੇ ਉਹ ਇਸੇ ਵੋਟ ਬੈਂਕ 'ਚ ਸੰਨ੍ਹ ਲਾਉਣ ਲਈ ਬਠਿੰਡਾ ਸੀਟ ਵੱਲ ਰੁਖ ਕਰ ਸਕਦੇ ਹਨ। ਹਾਲਾਂਕਿ  ਉਨ੍ਹਾਂ ਦੀ ਉਮੀਦਵਾਰੀ 'ਤੇ ਸਸਪੈਂਸ ਬਣਿਆ ਹੋਇਆ ਹੈ ਪਰ ਜੇਕਰ ਉਹ ਮੈਦਾਨ 'ਚ ਉਤਰੇ ਤਾਂ ਦਿਓਰ-ਭਾਬੀ ਦੀ ਲੜਾਈ ਵਿਚਾਲੇ ਖਹਿਰਾ ਦੀ ਐਂਟਰੀ ਇਸ ਸੀਟ ਦੀ ਲੜਾਈ ਨੂੰ ਹੋਰ ਜਿਆਦਾ ਦਿਲਚਸਪ ਬਣਾ ਦੇਵੇਗੀ।
ਹਰਸਿਮਰਤ ਦੀ ਪ੍ਰਾਪਤੀ
ਬਠਿੰਡਾ 'ਚ ਏਮਜ਼ ਹਸਪਤਾਲ
ਮਾਨਸਾ 'ਚ ਸਰਕਾਰੀ ਸਹਾਇਤਾ ਪ੍ਰਾਪਤ ਗਰਲਜ਼ ਕਾਲਜ
ਪੰਜਾਬ 'ਚ 3 ਮੈਗਾ ਫੂਡ ਪਾਰਕ

ਹਰਸਿਮਰਤ ਦਾ ਫੰਡ
ਕੁਲ ਜਾਰੀ ਫੰਡ-20ਕੋਰੜ
ਵਿਆਜ ਦੇ ਨਾਲ ਫੰਡ-21.13 ਕਰੋੜ
ਖਰਚ ਫੰਡ 18.56 ਕਰੋੜ
ਬਚਿਆ ਫੰਡ-2.57 ਕਰੋੜ

ਕਈ ਅਹਿਮ ਮੁੱਦਿਆਂ 'ਤੇ ਵੀ ਬਹਿਸ
ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹਨ,  ਫਿਰ  ਵੀ  ਸੰਸਦ 'ਚ ਉਨ੍ਹਾਂ ਦੀ ਹਾਜ਼ਰੀ ਦਾ ਕੋਈ ਰਿਕਾਰਡ ਉਪਲੱਬਧ ਨਹੀਂ ਹੈ। ਨਿਯਮਾਂ ਮੁਤਾਬਕ ਮੰਤਰੀ ਅਹੁਦੇ ਮਿਲ ਜਾਣ 'ਤੇ ਸੰਸਦ ਮੈਂਬਰ ਨਾ ਤਾਂ ਸੰਸਦ ਦਾ ਹਾਜ਼ਰੀ ਰਜਿਸਟਰ ਸਾਈਨ ਕਰਦਾ ਹੈ ਅਤੇ ਨਾ ਹੀ ਉਹ ਸਵਾਲ ਪੁੱਛਦਾ ਹੈ ਕਿਉਂਕਿ ਉਸ ਨੂੰ ਵਿਰੋਧੀ ਧਿਰ ਦੇ ਨਾਲ-ਨਾਲ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਹੁੰਦਾ ਹੈ ਪਰ ਬਤੌਰ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਸਿੱਖਾਂ ਦੀ ਦਸਤਾਰ ਦੇ ਮਸਲੇ, ਅਨੰਦ ਮੈਰਿਜ ਐਕਟ ਅਤੇ ਫੂਡ ਸਕਿਓਰਿਟੀ ਬਿੱਲ ਵਰਗੇ ਮੁੱਦਿਆਂ 'ਤੇ ਵੀ ਸੰਸਦ 'ਚ ਬਹਿਸ 'ਤੇ ਹਿੱਸਾ ਲਿਆ ਹੈ।

ਮਜ਼ਬੂਤ ਪੱਖ-ਹਰਸਿਮਰਤ ਕੌਰ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੁੰਹ ਹੈ ਅਤੇ ਪਰਿਵਾਰ ਦੀ ਸਿਆਸੀ ਸਾਖ ਦਾ ਹਰਸਿਮਰਤ ਨੂੰ ਫਾਇਦਾ ਮਿਲਦਾ ਹੈ। ਬਤੌਰ ਕੇਂਦਰੀ ਮੰਤਰੀ ਹਰਸਿਮਰਤ ਵੱਲੋਂ ਇਲਾਕੇ 'ਚ ਕੀਤੇ ਗਏ ਕੰਮਾਂ ਨਾਲ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਪਿਛਲੀਆਂ 6 ਚੋਣਾਂ 'ਚ ਅਕਾਲੀ ਦਲ ਇਸ ਸੀਟ 'ਤੇ 5 ਵਾਰ ਸਫਲ ਰਿਹਾ ਹੈ। ਕਾਂਗਰਸ ਪਿਛਲੇ 27 ਸਾਲ ਤੋਂ ਇਹ ਸੀਟ ਨਹੀਂ ਜਿੱਤ ਸਕੀ ਹੈ।
ਕਮਜ਼ੋਰ ਪੱਖ-2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਇਸ ਸੀਟ 'ਤੇ ਤਕੜਾ ਝਟਕਾ ਲੱਗਾ ਹੈ ਅਤੇ ਪਾਰਟੀ ਇਸ ਸੀਟ 'ਤੇ ਕਮਜ਼ੋਰ ਹੋਈ ਹੈ। ਇਸ ਤੋਂ ਇਲਾਵਾ ਪੰਥਕ ਵੋਟਾਂ ਦੀ ਨਾਰਾਜ਼ਗੀ ਵੀ ਹਰਸਿਮਰਤ 'ਤੇ ਭਾਰੀ ਪੈ ਸਕਦੀ ਹੈ।

ਵਿਧਾਨ ਸਭਾ ਚੋਣਾਂ 'ਚ ਪੱਛੜੀ ਕਾਂਗਰਸ
ਹਾਲਾਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਪੰਜਾਬ ਦੀਆਂ 10 ਲੋਕ ਸਭਾ ਸੀਟਾਂ 'ਤੇ ਬੜ੍ਹਤ ਬਣਾਈ ਪਰ ਬਠਿੰਡਾ ਲੋਕ ਸਭਾ ਸੀਟ 'ਤੇ ਉਹ ਬੁਰੀ ਤਰ੍ਹਾਂ ਪੱਛੜ ਗਈ। ਕਾਂਗਰਸ ਬਠਿੰਡਾ ਦੀਆਂ 9 ਵਿਧਾਨ ਸਭਾ ਸੀਟਾਂ 'ਚੋਂ ਭੁੱਚੋ ਮੰਡੀ ਅਤੇ ਬਠਿੰਡਾ ਅਰਬਨ ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕਦੀ ਅਤੇ ਵੋਟਾਂ ਦੀ ਗਿਣਤੀ ਦੇ ਲਿਹਾਜ ਨਾਲ ਵੀ ਕਾਂਗਰਸ ਬਠਿੰਡਾ ਲੋਕ ਸਭਾ ਦੀਆਂ ਵਿਧਾਨ ਸਭਾ ਸੀਟਾਂ 'ਤੇ ਤੀਜੇ ਨੰਬਰ 'ਤੇ ਰਹੀ। ਹਾਲਾਂਕਿ ਇਹ ਨਤੀਜੇ ਵਿਧਾਨ ਸਭਾ ਚੋਣਾਂ ਦੇ ਹਨ ਅਤੇ ਲੋਕ ਸਭਾ ਚੋਣਾਂ 'ਚ ਹਾਲਾਤ ਇਸ ਨਾਲ ਵੱਖ ਹੋ ਸਕਦੇ ਹਨ।

ਸਾਲ ਜੇਤੂ ਪਾਰਟੀ
1951 ਹੁਕਮ ਸਿੰਘ ਕਾਂਗਰਸ
1957 ਅਜੀਤ ਸਿੰਘ ਕਾਂਗਰਸ
1962 ਧੰਨਾ ਸਿੰਘ ਅਕਾਲੀ ਦਲ
1967 ਕੇ. ਸਿੰਘ ਅਕਾਲੀ ਦਲ
1971 ਭਾਨ ਸਿੰਘ ਸੀ.ਪੀ.ਆਈ.
1977 ਧੰਨਾ ਸਿੰਘ ਅਕਾਲੀ ਦਲ
1980 ਹਾਕਮ ਸਿੰਘ ਕਾਂਗਰਸ
1985 ਤੇਜਾ ਸਿੰਘ ਅਕਾਲੀ ਦਲ
1989 ਸੁੱਚਾ ਸਿੰਘ ਅਕਾਲੀ ਦਲ (ਮਾਨ)
1992 ਕੇਵਲ ਸਿੰਘ ਕਾਂਗਰਸ
1996 ਹਰਿੰਦਰ ਸਿੰਘ ਅਕਾਲੀ ਦਲ
1998 ਚੈਨ ਸਿੰਘ ਅਕਾਲੀ ਦਲ
1999 ਭਾਨ ਸਿੰਘ ਸੀ.ਪੀ.ਆਈ.
2004 ਪਰਮਜੀਤ ਕੌਰ ਅਕਾਲੀ ਦਲ
2009 ਹਰਸਿਮਰਤ ਬਾਦਲ ਅਕਾਲੀ ਦਲ
2014 ਹਰਸਿਮਰਤ ਬਾਦਲ ਅਕਾਲੀ ਦਲ

 

  • 2019 Lok Sabha elections
  • Bathinda
  • Harsimrat Kaur Badal2019 ਲੋਕ ਸਭਾ ਚੋਣਾਂ
  • ਬਠਿੰਡਾ
  • ਹਰਸਿਮਰਤ ਕੌਰ ਬਾਦਲ

ਸੁਖਬੀਰ ਬਾਦਲ ਹੁਣ ਸੈਲਫੀ ਨਹੀਂ ਫੋਟੋ ਖਿਚਾਉਣਗੇ! (ਵੀਡੀਓ)

NEXT STORY

Stories You May Like

  • prime minister carney liberal party achieved victoroy
    ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ ਸ਼ਾਨਦਾਰ ਜਿੱਤ
  • pu student elections  victory  amit shah
    ਪੰਜਾਬ ਯੂਨੀਵਰਸਿਟੀ ਚੋਣਾਂ 'ਚ ABVP ਦੀ ਸ਼ਾਨਦਾਰ ਜਿੱਤ ! ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਦਿੱਤੀਆਂ ਵਧਾਈਆਂ
  • number of people filing income tax returns crosses record 7 8 crore
    ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ 7.8 ਕਰੋੜ ਤੋਂ ਪਾਰ
  • 9 people arrested with heroin
    ਵੱਖ-ਵੱਖ ਥਾਵਾਂ ਤੋਂ ਹੈਰੋਇਨ ਸਮੇਤ 9 ਲੋਕ ਗ੍ਰਿਫ਼ਤਾਰ
  • rashmika mandanna s  mysaa  to release on november 27
    ਰਸ਼ਮਿਕਾ ਮੰਦਾਨਾ ਦੀ 'ਮਾਈਸਾ' ਦੀ ਰਿਲੀਜ਼ ਦਾ ਹੋਇਆ ਐਲਾਨ
  • la liga
    ਬੇਲਿੰਗਹੈਮ ਨੇ ਮੈਡ੍ਰਿਡ ਨੂੰ ਦਿਵਾਈ ਇਕ ਹੋਰ ਸ਼ਾਨਦਾਰ ਜਿੱਤ, ਚੇਲਸੀ ਨੂੰ ਵੀ ਮਿਲੀ ਆਸਾਨ ਜਿੱਤ
  • bjp  senior leader
    ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ
  • kiren rijiju  gdp  congress  party
    GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ...
  • punjab launches digital portal pehchan for identification of unclaimed bodies
    ਪੰਜਾਬ ’ਚ ਲਾਵਾਰਿਸ ਲਾਸ਼ਾਂ ਦੀ ਸ਼ਨਾਖਤ ਲਈ ਡਿਜੀਟਲ ਪੋਰਟਲ ‘ਪਹਿਚਾਣ’ ਸ਼ੁਰੂ
  • disaster strikes in the himalayas earthquake tremors felt
    ਹਿਮਾਲਿਆ 'ਚ ਆਫ਼ਤਾਂ ਦੀ ਦਸਤਕ! ਕਿਉਂ ਵਧੀਆਂ ਕੁਦਰਤੀ ਆਫ਼ਤਾਂ, 130 ਤੋਂ ਵੱਧ...
  • pyramid e services big statement amidst controversy
    ਵਿਵਾਦ ਵਿਚਾਲੇ ਪਿਰਾਮਿਡ ਈ-ਸਰਵਿਸਿਜ਼ ਦਾ ਆ ਗਿਆ ਬਿਆਨ ! ਦੱਸਿਆ ਪੂਰਾ ਸੱਚ (ਵੀਡੀਓ)
  • heavy rain in punjab on 4 5 6 thunderstorms alert
    ਪੰਜਾਬ 'ਚ 4,5,6 ਨੂੰ ਭਾਰੀ ਮੀਂਹ! ਆਵੇਗਾ ਹਨ੍ਹੇਰੀ-ਝੱਖੜ, ਇਨ੍ਹਾਂ ਜ਼ਿਲ੍ਹਿਆਂ...
  • cobra snake in jalandhar
    ਜਲੰਧਰ 'ਚ ਬਾਰਿਸ਼ ਵਿਚਾਲੇ ਕੋਬਰਾ ਸੱਪ ਨੇ ਪਈਆਂ ਭਾਜੜਾਂ!
  • kewal dhillon pc
    ED ਦੀਆਂ 7 ਚਿੱਠੀਆਂ ਦੇ ਬਾਅਦ ਵੀ ਐੱਫ.ਆਈ.ਆਰ. ਕਿਉਂ ਨਹੀਂ? : ਕੇਵਲ ਸਿੰਘ ਢਿੱਲੋਂ
  • man dead train accident
    ਟਰੇਨ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਮੌਤ
  • bjp  senior leader
    ਭਾਜਪਾ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੱਢਿਆ
Trending
Ek Nazar
20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

joshua wong pleads guilty

ਹਾਂਗਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੇ ਵਿਦੇਸ਼ੀ ਮਿਲੀਭੁਗਤ ਦਾ ਦੋਸ਼ ਕਬੂਲਿਆ

bus overturns

ਮਿਸਰ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 16 ਮੌਤਾਂ ਤੇ ਦਰਜਨਾਂ ਹੋਰ ਜ਼ਖਮੀ

gold and silver looted

ਸਕਾਟਲੈਂਡ 'ਚ ਏਸ਼ੀਆਈ ਮੂਲ ਦੇ ਘਰਾਂ 'ਚੋਂ ਸੋਨਾ-ਚਾਂਦੀ ਦੀ ਲੁੱਟ-ਖੋਹ, ਗਿਰੋਹ ਵਰਤ...

sco lahore

SCO ਨੇ ਲਾਹੌਰ ਨੂੰ ਆਪਣੀ 'ਸੈਰ-ਸਪਾਟਾ ਅਤੇ ਸੱਭਿਆਚਾਰਕ ਰਾਜਧਾਨੀ' ਕੀਤਾ ਘੋਸ਼ਿਤ

flood  rescue practice  soldier  motorboat  missing

ਹੜ੍ਹਾਂ ਦੀ ਰੈਸਕਿਊ ਪ੍ਰੈਕਟਿਸ ਦੌਰਾਨ ਡੁੱਬ ਗਏ ਜਵਾਨ ! 3 ਦੀ ਬਚੀ ਜਾਨ, ਇਕ ਹਾਲੇ...

sikh man in canada

ਕੈਨੇਡਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲਾ, ਚਾਕੂ ਮਾਰ ਕੇ ਕੀਤਾ ਜ਼ਖ਼ਮੀ

temple demolished in pakistan

ਸਰਹੱਦ ਪਾਰ- ਪਾਕਿਸਤਾਨ ’ਚ ਮਦਰੱਸੇ ਲਈ ਰਸਤਾ ਬਣਾਉਣ ਲਈ ਢਾਹਿਆ 100 ਸਾਲ ਤੋਂ ਵੱਧ...

alcohol drinking quarrel friend incident

ਸ਼ਰਾਬ ਪੀਂਦੇ-ਪੀਂਦੇ ਕਰ 'ਤਾ ਦੋਸਤ ਦਾ ਕਤਲ, ਪੂਰੀ ਰਾਤ ਲਾਸ਼ ਨਾਲ ਸੁੱਤਾ ਰਿਹਾ...

hindu girl in pakistan

ਹਿੰਦੂ ਕੁੜੀ 'ਤੇ ਜ਼ਬਰੀ ਵਿਆਹ ਦਾ ਦਬਾਅ, ਪਾਕਿ ਅਦਾਲਤ ਨੇ ਕੀਤੀ ਮਾਪਿਆਂ ਦੇ ਹਵਾਲੇ

how tired the thief was after stealing

ਆਹ ਕੀ ਚੋਰੀ ਕਰ ਕੇ ਥੱਕ ਗਿਆ ਚੋਰ! ਆਰਾਮ ਕਰਦਿਆਂ ਆਈ ਨੀਂਦ, ਜਦੋਂ ਖੁੱਲ੍ਹੀ ਅੱਖ...

shalini pandey responds to ai generated video

ਮਸ਼ਹੂਰ ਅਦਾਕਾਰਾ ਦੀ ਅਸ਼ਲੀਲ AI ਵੀਡੀਓ ਹੋਈ ਵਾਇਰਲ, Fans ਨੂੰ ਕੀਤੀ ਇਹ ਅਪੀਲ

new zealand rejects asylum claims

ਨਿਊਜ਼ੀਲੈਂਡ ਨੇ ਖਾਲਿਸਤਾਨ ਨਾਲ ਜੁੜੇ 40 ਸ਼ਰਨ ਦਾਅਵਿਆਂ ਨੂੰ ਕਰ'ਤਾ ਰੱਦ

prime minister carney liberal party achieved victoroy

ਕੈਨੇਡਾ 'ਚ ਵਿਸ਼ੇਸ਼ ਉਪ-ਚੋਣਾਂ : PM ਕਾਰਨੀ ਦੀ ਲਿਬਰਲ ਪਾਰਟੀ ਨੇ ਦਰਜ ਕੀਤੀ...

pakistan s gsp renewal in 2029

ਪਾਕਿਸਤਾਨ ਨੂੰ ਵੱਡਾ ਝਟਕਾ;  2029 ਤੋਂ ਬਾਅਦ 'GSP+' ਵਪਾਰਕ ਦਰਜਾ ਮਿਲਣ 'ਤੇ ਖਦਸ਼ਾ

big reshuffle in the cricket team 7 players dropped and out

ਕ੍ਰਿਕਟ ਟੀਮ 'ਚ ਵੱਡਾ ਫੇਰਬਦਲ! 7 ਖਿਡਾਰੀ ਕੱਢ 'ਤੇ Team 'ਚੋਂ ਬਾਹਰ, ਕੋਚਿੰਗ...

badshah isha rikhi jasmine masih divorce

ਪਹਿਲੀ ਪਤਨੀ ਤੋਂ 8 ਸਾਲ ਤੇ ਦੂਜੀ ਤੋਂ 5 ਮਹੀਨੇ ਬਾਅਦ ਹੀ ਵੱਖ ਹੋਏ ਬਾਦਸ਼ਾਹ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • balwant singh rajoana gets permission for eye treatment
      ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੀ ਮਿਲੀ ਇਜਾਜ਼ਤ, ਨਾਲ ਹੀ ਹਾਈਕੋਰਟ...
    • double robbery in ludhiana
      ਲੁਟੇਰਿਆਂ ਨੇ ਪਹਿਲਾਂ ਲੁੱਟਿਆ ਮੋਟਰਸਾਈਕਲ, ਫ਼ਿਰ Accident ਮਗਰੋਂ ਐਕਟਿਵਾ ਖੋਹ...
    • uncle murdered with an axe due to old enmity
      ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕੁਹਾੜੀ ਮਾਰ ਕੇ ਕਤਲ, ਭਾਣਜੇ ਨੂੰ ਪੁਲਸ ਨੇ ਕੀਤਾ...
    • punjab schools school buses school closures
      ਭਲਕੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲ ਰਹਿਣਗੇ ਬੰਦ
    • aap gave a big responsibility to parminder singh goldy
      'ਆਪ' ਨੇ ਪਰਮਿੰਦਰ ਸਿੰਘ ਗੋਲਡੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਲਾਇਆ ਖਰੜ ਹਲਕੇ...
    • young man jumped into the canal
      ਘਰੇਲੂ ਝਗੜੇ ਤੋਂ ਪਰੇਸ਼ਾਨ ਨੌਜਵਾਨ ਨੇ ਨਹਿਰ 'ਚ ਮਾਰੀ ਛਾਲ
    • jathedar kuldeep singh gargajj
      ਨਗਰ ਕੀਰਤਨ ਦਾ ਉਦੇਸ਼ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਲ ਜੋੜਨਾ: ਜਥੇਦਾਰ ਗੜਗੱਜ
    • theft case
      ਫਾਜ਼ਿਲਕਾ ਦੇ ਥਾਣਾ ਸਿਟੀ ਨੇੜੇ ਟੈਲੀਕਾਮ ਦੀ ਦੁਕਾਨ 'ਤੇ ਚੋਰਾਂ ਨੇ ਕੀਤਾ ਹੱਥ ਸਾਫ਼
    • trucks carrying relief material sent to nepal stuck in chandigarh
      ਨੇਪਾਲ ਭੇਜੇ ਗਏ ਰਾਹਤ ਸਮੱਗਰੀ ਵਾਲੇ ਟਰੱਕ ਚੰਡੀਗੜ੍ਹ 'ਚ ਫਸੇ! ਪਿਆ ਵੱਡਾ ਪੰਗਾ,...
    • the hassle of getting house plans approved is over
      ਘਰਾਂ ਦੇ ਨਕਸ਼ੇ ਪਾਸ ਕਰਵਾਉਣ ਦਾ ਝੰਜਟ ਖ਼ਤਮ! ਪ੍ਰਸ਼ਾਸਨ ਨੇ ਲਾਗੂ ਕੀਤਾ ਨਵਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +