ਲੁਧਿਆਣਾ,(ਸੰਨੀ)— ਸਮਰਾਲਾ ਚੌਕ ਫਲਾਈਓਵਰ ਦੇ ਉੱਪਰ ਬੱਸਾਂ ਨੂੰ ਰੌਂਗ ਸਾਈਡ ਦੌੜਾਉਣ ਸਬੰਧੀ ਜਗ ਬਾਣੀ 'ਚ ਖਬਰ ਛਪਣ ਤੋਂ ਬਾਅਦ ਨਗਰ ਦਾ ਟ੍ਰੈਫਿਕ ਵਿਭਾਗ ਹਰਕਤ 'ਚ ਆ ਗਿਆ ਹੈ। ਇਸ ਤੋਂ ਪਹਿਲਾਂ ਵੀ ਟ੍ਰੈਫਿਕ ਵਿਭਾਗ ਰੌਂਗ ਸਾਈਡ ਵਾਹਨ ਦੌੜਾਉਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰ ਕੇ ਚਾਲਕਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ।
ਸ਼ਨੀਵਾਰ ਟ੍ਰੈਫਿਕ ਪੁਲਸ ਨੇ ਸ਼ਿਵ ਚੌਕ ਦੇ ਕੋਲ ਸਪੈਸ਼ਲ ਨਾਕਾਬੰਦੀ ਕਰ ਕੇ ਅਜਿਹੇ 5 ਚਾਲਕ ਫੜੇ ਜੋ ਵਾਹਨਾਂ ਨੂੰ ਰੌਂਗ ਸਾਈਡ ਦੌੜਾ ਰਹੇ ਸਨ। ਇਨ੍ਹਾਂ 'ਚੋਂ 3 ਬੱਸ ਚਾਲਕਾਂ ਦੇ ਚਲਾਨ ਕੀਤੇ ਗਏ, ਜਦਕਿ ਇਕ ਬੱਸ ਚਾਲਕ ਅਤੇ ਇਕ ਟੈਂਪੂ ਚਾਲਕ ਨੂੰ ਰੌਂਗ ਸਾਈਡ ਵਾਹਨ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕਲੰਦਰਾ ਤਿਆਰ ਕੀਤਾ ਗਿਆ ਹੈ ਜੋ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਦਿੱਤੇ ਸਕੂਲ 'ਚ ਲੜਕੀਆਂ ਦੀ ਤਲਾਸ਼ੀ ਲੈਣ ਦੇ ਮਾਮਲੇ ਦੀ ਜਾਂਚ ਦੇ ਹੁਕਮ
NEXT STORY