ਮੋਹਾਲੀ, (ਪਰਦੀਪ)- ਮੋਹਾਲੀ ਜ਼ਿਲੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲੇ ਵਿਚ ਅੱਜ ਫਿਰ 3 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 259 ਹੋ ਗਈ ਹੈ। ਬੇਸ਼ੱਕ ਇਨ੍ਹਾਂ 259 ਵਿਚੋਂ ਅੱਜ ਦੋ ਹੋਰ ਮਰੀਜ਼ਾਂ ਦੇ ਤੰਦਰੁਸਤ ਹੋਣ ਸਮੇਤ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ 196 ਹੋ ਚੁੱਕੀ ਹੈ ਪਰੰਤੂ ਜ਼ਿਲੇ ਵਿਚ ਹਾਲੇ ਵੀ 60 ਮਰੀਜ਼ ਜੇਰੇ ਇਲਾਜ ਹਨ।
ਖੇਤੀ ਆਰਡੀਨੈਂਸਾਂ 'ਤੇ ਸਿਆਸਤ ਕਰਨ ਦੀ ਬਜਾਏ ਅਕਾਲੀ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਨ'
NEXT STORY