ਚੰਡੀਗੜ੍ਹ : ਪੰਜਾਬ 'ਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEO) ਦੇ 30 ਫ਼ੀਸਦੀ ਅਹੁਦੇ ਖ਼ਾਲੀ ਪਏ ਹਨ। ਇਸ ਗੱਲ ਦਾ ਦਾਅਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਪੰਜਾਬ ਵਲੋਂ ਤਿਆਰ ਕੀਤੀ ਗਈ ਰਿਪੋਰਟ 'ਚ ਕੀਤਾ ਗਿਆ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਡੀ. ਈ. ਓ. (ਸੈਕੰਡਰੀ) ਦੀਆਂ 23 'ਚੋਂ 7 ਅਤੇ ਡੀ. ਈ. ਓ. (ਐਲੀਮੈਂਟਰੀ) ਦੀਆਂ 23 'ਚੋਂ 7 ਅਸਾਮੀਆਂ 'ਤੇ ਰੈਗੂਲਰ ਅਫ਼ਸਰ ਨਹੀਂ ਹਨ। ਇਸੇ ਤਰ੍ਹਾਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ 13 ਅਸਾਮੀਆਂ ਖ਼ਾਲੀ ਹਨ। ਰਿਪੋਰਟ ਦੇ ਮੁਤਾਬਕ ਹੁਸ਼ਿਆਰਪੁਰ ਅਤੇ ਤਰਨਤਾਰਨ 'ਚ ਇਹ ਸਮੱਸਿਆ ਸਭ ਤੋਂ ਗੰਭੀਰ ਹਨ। ਦੋਹਾਂ ਜ਼ਿਲ੍ਹਿਆਂ 'ਚ ਡੀ. ਈ. ਓ. (ਸੈਕੰਡਰੀ) ਅਤੇ ਡੀ. ਈ. ਓ. (ਐਲੀਮੈਂਟਰੀ) ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀਆਂ ਕੁੱਲ 4 ਅਸਾਮੀਆਂ 'ਚੋਂ 3-3 ਖ਼ਾਲੀ ਹਨ।
ਹੁਸ਼ਿਆਰਪੁਰ ਅਤੇ ਤਰਨਤਾਰਨ 'ਚ ਚਾਰ ਵਿੱਚੋਂ ਤਿੰਨ ਮੁੱਖ ਜ਼ਿਲ੍ਹਾ ਪੱਧਰੀ ਅਹੁਦੇ ਖ਼ਾਲੀ ਹਨ। ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਵਿੱਚ ਦੋ-ਦੋ ਅਹੁਦੇ ਖਾਲੀ ਹਨ, ਜਦੋਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਮੁਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਮਾਨਸਾ ਅਤੇ ਬਰਨਾਲਾ ਵਿੱਚ ਇੱਕ-ਇਕ ਅਹੁਦਾ ਖਾਲੀ ਪਿਆ ਹੈ। ਡੀ. ਟੀ. ਐੱਫ. ਨੇ ਦੱਸਿਆ ਕਿ ਸੂਬੇ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (BPEO) ਦੀਆਂ 228 ਵਿੱਚੋਂ 110 ਤੋਂ ਵੱਧ ਅਸਾਮੀਆਂ ਖਾਲੀ ਪਈਆਂ ਹਨ
ਪੰਜਾਬ 'ਚ ਟ੍ਰੈਫਿਕ ਚਲਾਨਾਂ ਦੀ 'ਹਨ੍ਹੇਰੀ', 2026 ਦੇ ਕੁੱਝ ਮਹੀਨਿਆਂ 'ਚ ਹੀ ਟੁੱਟੇ ਰਿਕਾਰਡ
NEXT STORY