ਬੁਢਲਾਡਾ (ਬਾਂਸਲ) ਪੰਜਾਬ ਅੰਦਰ ਵਿੱਚ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਵਿੱਚ ਨਾਮਵਰ ਸੰਸਥਾ ਵਜੋਂ ਜਾਣਿਆਂ ਜਾਣ ਵਾਲਾ ਸਕੂਲ ਮਨੂ ਵਾਟਿਕਾ ਦੇ ਵਿਦਿਆਰਥੀਆਂ ਨੇ ਸ਼ੈਸਨ ਦੇ ਸੁਰੂਆਤ ਵਿੱਚ ਹੀ ਜਿਲ੍ਹਾਂ ਪੱਧਰੀ ਕਿੱਕ ਬਾਕਸਿੰਗ ਵਿੱਚ 7 ਗੋਲਡ ਅਤੇ 1 ਬਰਾਊਨ ਮੈਡਲ ਸਕੂਲ ਦੀ ਝੋਲੀ ਪਾਇਆ। ਅੱਜ਼ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਨੇ ਸਾਰੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਸਿੱਖਿਆ ਦੇ ਮਾਹਿਰ ਅਧਿਆਪਕਾਂ ਦੇ ਨਾਲ ਨਾਲ ਖੇਡਾਂ ਦੇ ਮਾਹਿਰਾਂ ਕੋਚਾਂ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਕੋਚਿੰਗ ਦਿੱਤੀ ਜਾਂਦੀ ਹੈ ਉਥੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਨੈਸ਼ਨਲ, ਸਟੇਟ ਪੱਧਰ ਤੱਕ ਆਪਣੀ ਖੇਡ ਦਾ ਜੋਹਰ ਵਿਖਾ ਚੁੱਕੇ ਹਨ। ਇਸ ਮੌਕੇ ਸਕੂਲ ਦੇ ਸੀਬੀਐੱਸਈ ਵਿੰਗ ਦੇ ਪ੍ਰਿੰਸੀਪਲ ਉਮੇਸ਼ ਗਰਗ, ਪੀਐਸਈਬੀ ਵਿੰਗ ਦੇ ਪ੍ਰਿੰਸੀਪਲ ਸਤੀਸ਼ ਸਿੰਗਲਾ, ਸਪੋਰਟਸ ਵਿਭਾਗ ਦੇ ਮੁਖੀ ਅਮਨਦੀਪ ਸਿੰਘ ਸਿੱਧੂ, ਡੀਪੀ ਬੇਅੰਤ ਸਿੰਘ, ਕਿੱਕ ਬਾਕਸਿੰਗ ਕੋਚ ਅਰਸਦੀਪ ਸਿੰਘ ਆਦਿ ਹਾਜਰ ਸਨ।
32 ਬੰਬਾਂ 'ਤੇ ਸਵਾਲਾਂ ਦੇ ਬਾਜਵਾ ਦੇ ਆਏ ਜਵਾਬ! ਲੰਬੀ ਪੁੱਛਗਿੱਛ ਮਗਰੋਂ ਬਾਹਰ ਆਏ LOP
NEXT STORY