ਲੁਧਿਆਣਾ (ਰਾਜ)– ਵਿਦੇਸ਼ੀ ਵਿਦਿਆਰਥੀ ਦੀ ਭੇਤ ਭਰੇ ਹਾਲਾਤ ’ਚ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਮੋਰੋਡੋ ਮੇਡੀ ਯੋਕੋਬੋ ਹੈ, ਜੋ ਕਿ ਸਾਊਥ ਸੁਡਾਨ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤੀ ਗਈ ਹੈ। ਥਾਣਾ ਸਰਾਭਾ ਨਗਰ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- PM ਮੋਦੀ ਖ਼ਿਲਾਫ਼ ਟਿੱਪਣੀ ਕਰਨ ਵਾਲੇ ਮਾਲਦੀਵ ਦੇ 3 ਮੰਤਰੀਆਂ ਦੀ ਹੋਈ ਛੁੱਟੀ, ਸਰਕਾਰ ਨੇ ਜਾਰੀ ਕੀਤਾ ਸਪੱਸ਼ਟੀਕਰਨ
ਜਾਣਕਾਰੀ ਮੁਤਾਬਕ ਮੋਰੋਡੋ ਮੇਡੀ ਯੋਕੋਬੋ ਫਿਰੋਜ਼ਪੁਰ ਰੋਡ ਸਥਿਤ ਇਕ ਪ੍ਰਾਈਵੇਟ ਯੂਨੀਵਰਸਿਟੀ ’ਚ ਬੀ.ਐੱਸ.ਸੀ. ਮੈਡੀਕਲ ਦਾ ਵਿਦਿਆਰਥੀ ਸੀ। ਉਹ ਪਿਛਲੇ 1 ਸਾਲ ਤੋਂ ਲੁਧਿਆਣਾ ’ਚ ਹੀ ਰਹਿ ਰਿਹਾ ਸੀ। ਉਹ ਇਕ ਘਰ ਵਿਚ ਕਿਰਾਏ ’ਤੇ ਰਹਿੰਦਾ ਸੀ। ਪਤਾ ਲੱਗਾ ਹੈ ਕਿ ਸ਼ਨੀਵਾਰ ਰਾਤ ਯੋਕੋਬੋ ਐੱਮ.ਬੀ.ਡੀ. ਮਾਲ ਦੇ ਨੇੜੇ ਉਲਟੀਆਂ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ।
ਇਹ ਵੀ ਪੜ੍ਹੋ- ਇੰਡੀਅਨ ਨੈਸ਼ਨਲ ਕਾਂਗਰਸ ਨੇ ਦੇਸ਼ ਭਰ ਦੇ ਹਲਕਿਆਂ ਲਈ ਕੋਆਰਡੀਨੇਟਰ ਕੀਤੇ ਨਿਯੁਕਤ, ਦੇਖੋ ਪੂਰੀ ਸੂਚੀ
ਇਸ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਨੇੜੇ ਦੇ ਹਸਪਤਾਲੋ ਲੈ ਕੇ ਗਏ, ਜਿੱਥੋਂ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਪੁੱਜਣ ’ਤੇ ਡਾਕਟਰਾਂ ਵੱਲੋਂ ਚੈੱਕ ਕੀਤਾ ਗਿਆ ਅਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਇਸ ਸਬੰਧ ਵਿਚ ਥਾਣਾ ਸਰਾਭਾ ਨਗਰ ਦੀ ਪੁਲਸ ਨੂੰ ਸੂਚਨਾ ਦਿੱਤੀ ਹੈ।
ਇਹ ਵੀ ਪੜ੍ਹੋ- ਬਦਲਣ ਵਾਲਾ ਹੈ ਮੌਸਮ ਦਾ ਰੁਖ਼! 2 ਦਿਨਾਂ 'ਚ ਖ਼ਤਮ ਹੋ ਜਾਵੇਗਾ 'Alert', ਹੁਣ ਜਲਦ ਹੀ ਮਿਲਗੀ ਠੰਡ ਤੋਂ ਰਾਹਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੇਲ੍ਹ ਅੰਦਰੋਂ ਸਾਥੀਆਂ ਦੇ ਇਸ਼ਾਰਿਆਂ 'ਤੇ ਕਰਦੇ ਸੀ ਨਸ਼ਾ ਸਪਲਾਈ, STF ਨੇ 950 ਗ੍ਰਾਮ ਹੈਰੋਇਨ ਸਣੇ 2 ਕੀਤੇ ਕਾਬੂ
NEXT STORY