ਲੁਧਿਆਣਾ (ਮੁਕੇਸ਼) : ਸ਼ੇਰਪੁਰ ਚੌਕ ਰੇਲਵੇ ਲਾਈਨਾਂ ਤੇ ਫਲਾਈਓਵਰ ਉੱਪਰ ਟਾਈਲਾਂ ਦੇ ਬਕਸਿਆਂ ਨਾਲ ਲੋਡ ਗੁਜ਼ਰ ਰਿਹਾ ਟੈਂਪੂ ਸਲੈਬਾਂ ਨਾਲ ਟਕਰਾ ਕੇ ਬੁਰੀ ਤਰ੍ਹਾਂ ਪਲਟ ਗਿਆ। ਇਸ ਦੌਰਾਨ ਟਾਈਲਾਂ ਨਾਲ ਭਰੇ ਹੋਏ ਬਕਸੇ ਰੋਡ ’ਤੇ ਇਧਰ-ਓਧਰ ਖਿੱਲਰ ਗਏ।
ਜਾਣਕਾਰੀ ਮੁਤਾਬਕ ਟੈਂਪੂ ਪੁਲ ’ਤੇ ਤੇਜ਼ ਰਫ਼ਤਾਰ ਨਾਲ ਸਮਰਾਲਾ ਚੌਕ ਵੱਲ ਜਾ ਰਿਹਾ ਸੀ। ਜਦੋਂ ਉਹ ਰੇਲਵੇ ਲਾਈਨਾਂ ’ਤੇ ਬਣੇ ਪੁਲ ਤੋਂ ਗੁਜ਼ਰ ਰਿਹਾ ਸੀ ਤਾਂ ਮੀਂਹ ਕਾਰਨ ਸੜਕ ਗਿੱਲੀ ਸੀ। ਜਿਉਂ ਹੀ ਚਾਲਕ ਨੇ ਮੋੜ ਤੋਂ ਟੈਂਪੂ ਨੂੰ ਘੁੰਮਾਇਆ ਟੈਂਪੂ ਦਾ ਚੱਕਾ ਸਲਿੱਪ ਕਾਰਨ ਟੈਂਪੂ ਦਾ ਬੈਲੇਂਸ ਵਿਗੜ ਗਿਆ ਤੇ ਟੈਂਪੂ ਪੁਲ ’ਤੇ ਰੱਖੀਆਂ ਸਲੈਬਾਂ ਨਾਲ ਟਕਰਾ ਕੇ ਪਲਟ ਗਿਆ। ਪੁਲ ਤੋਂ ਗੁਜ਼ਰ ਰਹੇ ਰਾਹਗੀਰਾਂ ਨੇ ਚਾਲਕ ਨੂੰ ਬਾਹਰ ਕੱਢਿਆ, ਜੋ ਕਿ ਜ਼ਖ਼ਮੀ ਹੋ ਗਿਆ ਸੀ ਪਰ ਬਚਾਅ ਹੋ ਗਿਆ। ਇਸ ਦੌਰਾਨ ਟੈਂਪੂ ਨੂੰ ਕਾਫੀ ਨੁਕਸਾਨ ਪੁੱਜਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਰਸਾਈਕਲ ’ਤੇ ਜਾ ਰਹੇ ਨੌਜਵਾਨਾਂ ਨੂੰ ਕਾਰ ਨੇ ਮਾਰੀ ਟੱਕਰ, ਇਕ ਨੂੰ ਪਿੱਛੋਂ ਆ ਰਹੇ ਟਰਾਲੇ ਨੇ ਕੁਚਲਿਆ, ਮੌਤ
NEXT STORY