ਦਿੜਬਾ ਮੰਡੀ (ਅਜੈ)— ਪੰਜਾਬ ਸਰਕਾਰ ਬਠਿੰਡਾ ਵਿਖੇ ਥਰਮਲ ਪਲਾਂਟ ਨੂੰ ਬੰਦ ਕਰਕੇ ਜ਼ਮੀਨ ਵੇਚਣ ਅਤੇ ਭੂ-ਮਾਫੀਏ ਨੂੰ ਕਥਿਤ ਤੌਰ 'ਤੇ ਮੁਨਾਫਾ ਦੇਣ ਦੇ ਮਕਸਦ ਨਾਲ ਵੇਚੀ ਜਾ ਰਹੀ ਜ਼ਮੀਨ ਦਾ ਵਿਰੋਧ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ ਪੁਲਸ ਵੱਲੋਂ ਥਾਣੇ 'ਚ ਰੱਖਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ 'ਆਪ' ਦੇ ਸੂਬਾਈ ਆਗੂ ਸ੍ਰੀਰਾਮ ਗੋਇਲ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ਸਰਕਾਰ ਦੀਆਂ ਨਹੀ ਹੁੰਦੀਆਂ ਸਗੋਂ ਆਮ ਲੋਕਾਂ ਦੀਆਂ ਹੁੰਦੀਆਂ ਹਨ।
ਜਿਸ ਕਰਕੇ ਕੈਪਟਨ ਸਰਕਾਰ ਆਪਣੀ ਨਿੱਜੀ ਜਾਇਦਾਦ ਸਮਝ ਕੇ ਜ਼ਮੀਨਾਂ ਨੂੰ ਨਹੀਂ ਵੇਚ ਸਕਦੀ । ਇਸ ਤੋਂ ਪਹਿਲਾਂ ਸਰਕਾਰ ਵੱਲੋਂ ਥਰਮਲ ਪਲਾਂਟ ਨੂੰ ਬੰਦ ਕਰਕੇ ਹਜ਼ਾਰਾਂ ਹੀ ਲੋਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਗਿਆ ਹੈ। ਅਜਿਹੀਆਂ ਲੋਕ ਮਾਰੂ ਨੀਤੀਆਂ ਹੀ ਸ਼੍ਰੋਮਣੀ ਅਕਾਲੀ ਦਲ ਵਾਂਗੂ ਕਾਂਗਰਸ ਸਰਕਾਰ ਦੇ ਪਤਨ ਦਾ ਕਾਰਨ ਬਣਨਗੀਆਂ ਅਤੇ ਹੁਣ ਕਾਂਗਰਸ ਸਰਕਾਰ ਦੇ ਦਿਨ ਪੁੱਗ ਗਏ ਹਨ।
'ਆਪ' ਆਗੂਆਂ ਨੇ ਕੈਪਟਨ ਸਰਕਾਰ ਦੀਆਂ ਆਪ ਪ੍ਰਤੀ ਮਾੜੀਆਂ ਨੀਤੀਆਂ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦੇ ਹੋਏ ਕੈਪਟਨ ਸਰਕਾਰ ਦੇ ਖਿਲਾਫ ਲੋਕ ਬੰਧੀ ਕਰਨ ਦੀ ਯੋਜਨਾ ਤਿਆਰ ਕਰਨ ਦੀ ਗੱਲ ਵੀ ਆਖੀ। 'ਆਪ' ਦੇ ਯੂਥ ਆਗੂ ਸੁਨੀਲ ਕੁਮਾਰ ਬਾਂਸਲ, ਮਨਿੰਦਰ ਸਿੰਘ, ਰਾਕੇਸ ਬਾਂਸਲ, ਗੁਰਜੀਤ ਸਿੰਘ, ਇੰਦਰਜੀਤ ਸਿੰਘ, ਓਮ ਪ੍ਰਕਾਸ਼, ਭੂਰਾ ਸਿੰਘ ਢੰਡਿਆਲ, ਰਣਜੀਤ ਸਿੰਘ ਖੇਤਲਾ, ਨਿੱਕਾ ਸਿੰਘ ਖਨਾਲ ਕਲਾਂ, ਅਮਨ ਕਾਕੂਵਾਲਾ, ਨਾਜਮ ਸਿੰਘ ਲਾਡਬੰਨਜਾਰਾ, ਸੰਦੀਪ ਮੁਨਸੀਵਾਲਾ, ਹੈਪੀ ਮੁਨਸੀਵਾਲਾ, ਵੀਰਪਾਲ ਗੁੱਜਰਾਂ ਸੰਦੀਪ ਸਰਮਾਂ ਖਨਾਲ ਖੁਰਦ, ਕੇਵਲ ਸਿੰਘ ਸਿਹਾਲ ਆਦਿ ਆਗੂਆਂ ਨੇ ਵੀ ਲੋਕਾਂ ਦੇ ਹਕ ਲਈ ਲੜਾਈ ਲੜ ਰਹੇ 'ਆਪ' ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨਾਲ ਕਾਂਗਰਸ ਸਰਕਾਰ ਵੱਲੋਂ ਕੀਤੇ ਦੁਰਵਿਵਹਾਰ ਦੀ ਸਖ਼ਤ ਲਹਿਜੇ 'ਚ ਨਿੰਦਾ ਕੀਤੀ ਹੈ।
ਟੈੱਟ ਪਾਸ ਇਹ ਕੁੜੀ ਝੋਨਾ ਲਾਉਣ ਲਈ ਮਜਬੂਰ, ਹਾਲਾਤ ਵੇਖ ਭਰ ਜਾਵੇਗਾ ਮਨ
NEXT STORY