ਚੰਡੀਗੜ੍ਹ,(ਰਮਨਜੀਤ)— ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ 'ਚ ਐੱਮ. ਐੱਲ. ਏ. ਲੈਂਡ (ਵਿਧਾਇਕ ਅਖ਼ਤਿਆਰੀ ਫ਼ੰਡ) 5 ਕਰੋੜ ਰੁਪਏ ਸਾਲਾਨਾ ਦੇਣ ਦੇ ਫ਼ੈਸਲੇ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਬੜੇ ਲੰਮੇ ਸਮੇਂ ਤੋਂ ਵਿਧਾਇਕਾਂ ਦੀ ਆਪਣੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਐੱਮ. ਪੀ. ਲੈਂਡ ਦੀ ਤਰਜ਼ 'ਤੇ ਇਹ ਮੰਗ ਉਠਾਈ ਜਾ ਰਹੀ ਸੀ। ਇਸ ਸਬੰਧੀ ਅਮਨ ਅਰੋੜਾ ਨੇ ਕੈਪਟਨ ਸਰਕਾਰ ਬਣਨ ਉਪਰੰਤ ਜੂਨ 2017 ਦੇ ਬਜਟ ਸੈਸ਼ਨ 'ਚ ਪ੍ਰਾਈਵੇਟ ਮੈਂਬਰ ਬਿੱਲ ਸਪੀਕਰ ਨੂੰ ਪੇਸ਼ ਕੀਤਾ ਸੀ। ਜਿਸ ਨੂੰ ਕੈਪਟਨ ਸਰਕਾਰ ਨੇ ਸੂਬੇ ਦੀ ਮੰਦੀ ਵਿੱਤੀ ਹਾਲਤ ਦਾ ਹਵਾਲਾ ਦੇ ਕੇ ਇਸ ਨੂੰ ਕੁੱਝ ਸਮਾਂ ਬਾਅਦ ਕਰਨ ਦਾ ਵਾਅਦਾ ਕੀਤਾ ਸੀ।
ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਕੌਂਸਲ ਦਾ 'ਡੰਡਾ', ਰੇਹੜੀਆਂ ਵਾਲਿਆਂ ਦਾ ਸਾਮਾਨ ਕੀਤਾ ਜ਼ਬਤ
NEXT STORY