ਖੰਨਾ,(ਸੁਖਵਿੰਦਰ ਕੌਰ)— ਨਗਰ ਕੌਂਸਲ ਖੰਨਾ ਦੇ ਤਹਿ ਬਾਜ਼ਾਰੀ ਵਿੰਗ ਵਲੋਂ ਖੰਨਾ ਦੀ ਜੀ. ਟੀ. ਬੀ. ਮਾਰਕੀਟ 'ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਤਹਿਤ ਨਾਜਾਇਜ਼ ਤੌਰ 'ਤੇ ਲੱਗੀਆਂ ਰੇਹੜੀਆਂ ਨੂੰ ਮੌਕੇ ਤੋਂ ਹਟਵਾ ਦਿੱਤਾ ਅਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਵੀ ਚੁੱਕਵਾ ਦਿੱਤੇ। ਮੁਹਿੰਮ ਦੀ ਅਗਵਾਈ ਕਰਦਿਆਂ ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੁ ਤੇ ਹੋਰਾਂ ਵਲੋਂ ਪ੍ਰੇਮ ਭੰਡਾਰੀ ਪਾਰਕ ਦੇ ਨਾਲ ਬੱਸ ਸਟੈਂਡ ਦੇ ਪਿੱਛੇ ਲੱਗੀਆਂ ਰੇਹੜੀਆਂ-ਫੜ੍ਹੀਆਂ ਨੂੰ ਹਟਵਾ ਦਿੱਤਾ ਗਿਆ ਅਤੇ ਕੌਂਸਲ ਵਲੋਂ ਰੇਹੜੀਆਂ ਵਾਲਿਆਂ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।
ਪ੍ਰਧਾਨ ਅਨਿਲ ਕੁਮਾਰ ਅਨੁਸਾਰ ਪਾਰਕ ਤੋਂ ਲੈ ਕੇ ਮੰਦਰ ਦੇਵੀ ਦਿਵਾਲਾ ਤੱਕ ਨਾਜਾਇਜ਼ ਕਬਜ਼ਿਆਂ ਕਰ ਕੇ ਲੋਕਾਂ ਨੂੰ ਪੈਦਲ ਚੱਲਣ ਵਿਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦਫ਼ਤਰ ਵਿਚ ਇਸ ਦੀਆਂ ਸ਼ਿਕਾਇਤਾਂ ਪੁੱਜੀਆਂ ਸਨ, ਜਿਸ 'ਤੇ ਕੌਂਸਲ ਕਰਮਚਾਰੀਆਂ ਵਲੋਂ ਕੌਂਸਲ ਪ੍ਰਧਾਨ ਵਿਕਾਸ ਮਹਿਤਾ ਅਤੇ ਕਾਰਜ ਸਾਧਕ ਅਫ਼ਸਰ ਰਣਬੀਰ ਸਿੰਘ ਦੀਆਂ ਹਦਾਇਤਾਂ 'ਤੇ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਪ੍ਰਧਾਨ ਗੈਟੂ ਅਨੁਸਾਰ ਜੀ. ਟੀ. ਰੋਡ ਸਮੇਤ ਹੋਰਨਾਂ ਬਾਜ਼ਾਰਾਂ ਵਿਚ ਵੀ ਇਹ ਮੁਹਿੰਮ ਭਵਿੱਖ ਵਿਚ ਜਾਰੀ ਰਹੇਗੀ।
ਟਕਸਾਲੀਆਂ ਨੇ ਦਿੱਤਾ ਮਹਾਗਠਬੰਧਨ ਦਾ ਸੱਦਾ
NEXT STORY