ਅਬੋਹਰ (ਸੁਨੀਲ)– ਐਂਟੀ ਨਾਰਕੋਟਿਕ ਸੈੱਲ ਅਤੇ ਬੀ.ਐੱਸ.ਐੱਫ. ਦੀ ਟੀਮ ਵੱਲੋਂ ਇਕ ਕਾਰ ਵਿਚ ਸਵਾਰ ਚਾਰ ਵਿਅਕਤੀਆਂ ਨੂੰ ਇਕ ਕਿੱਲੋ 560 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਸਿਟੀ ਥਾਣਾ ਨੰਬਰ 1 ਨੇ ਚਾਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਜ਼ਿਲ੍ਹਾ ਪੁਲਸ ਕਪਤਾਨ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ 17 ਜੁਲਾਈ 2024 ਨੂੰ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਐਂਟੀ ਨਾਰਕੋਟਿਕ ਸੈੱਲ ਅਬੋਹਰ ਪੁਲਸ ਪਾਰਟੀ ਅਤੇ ਬੀ.ਐੱਸ.ਐੱਫ. 55 ਬਟਾਲੀਅਨ ਦੇ ਨਾਲ ਹਨੂੰਮਾਨਗੜ੍ਹ ਰੋਡ ਤੋਂ ਅਗਰਸੈਨ ਚੌਕ ਤੋਂ ਹੁੰਦੇ ਹੋਏ ਆਭਾ ਲਾਇਬ੍ਰੇਰੀ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਕਾਰ ਦਿਖਾਈ ਦਿੱਤੀ। ਜਿਸ ’ਚ ਚਾਰ ਨੌਜਵਾਨ ਸ਼ੱਕੀ ਹਾਲਤ ’ਚ ਦਿਖਾਈ ਦਿੱਤੇ। ਜਦੋਂ ਸ਼ੱਕ ਦੇ ਆਧਾਰ ’ਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ 1 ਕਿਲੋ 560 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ- ਅਰਮੀਨੀਆ ਦੀ ਜੇਲ੍ਹ 'ਚ ਫਸਿਆ ਬਜ਼ੁਰਗ ਮਾਂ-ਪਿਓ ਦਾ ਇਕਲੌਤਾ ਸਹਾਰਾ, ਸੰਤ ਸੀਚੇਵਾਲ ਕੋਲ ਲਗਾਈ ਮਦਦ ਦੀ ਗੁਹਾਰ
ਕਾਰ ’ਚ ਸਵਾਰ ਨੌਜਵਾਨਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਬੁਰਜ ਮੁਹਾਰ ਕਾਲੋਨੀ ਅਬੋਹਰ, ਅਮਨਪ੍ਰੀਤ ਸਿੰਘ ਉਰਫ ਡੋਲੀ ਪੁੱਤਰ ਬਲਵੀਰ ਸਿੰਘ ਵਾਸੀ ਨੂਰਸ਼ਾਹ ਉਰਫ ਵਲੇਸ਼ਾਹ ਉਤਾੜ ਥਾਣਾ ਸਦਰ ਫਾਜ਼ਿਲਕਾ, ਗੁਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਕੁਲਵੰਤ ਸਿੰਘ ਵਾਸੀ 6 ਐੱਮ.ਐੱਸ.ਆਰ. ਅਨੂਪਗੜ੍ਹ, ਸ਼੍ਰੀਗੰਗਾਨਗਰ ਰਾਜਸਥਾਨ ਅਤੇ ਗੁਰਜੀਤ ਸਿੰਘ ਉਰਫ ਗੀਤੂ ਪੁੱਤਰ ਮੰਗਲ ਸਿੰਘ ਵਾਸੀ 92 ਜੀ. ਅਨੂਪਗੜ੍ਹ ਸ਼੍ਰੀ ਗੰਗਾਨਗਰ ਰਾਜਸਥਾਨ ਵੱਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਬਾਰੇ ਜਾਂਚ ਕਰਨ ’ਤੇ ਉਨ੍ਹਾਂ ਤੋਂ 8 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਟਰੈਕਟਰ ਨਿਊ ਹੌਲੈਂਡ ਸਮੇਤ ਟਰਾਲੀ ਬਰਾਮਦ ਕੀਤੀ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ 'ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ'ਤਾ ਕਤਲ, ਪੁਲਸ ਨੇ 48 ਘੰਟਿਆਂ 'ਚ ਸੁਲਝਾਈ ਗੁੱਥੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰੋਧੀ ਗੈਂਗ ਦੇ ਗੁਰਗੇ 'ਤੇ ਹਮਲਾ ਕਰਨ ਦੀ ਫ਼ਿਰਾਕ 'ਚ ਘੁੰਮ ਰਹੇ 2 ਗੈਂਗਸਟਰ CIA ਨੇ ਕੀਤੇ ਕਾਬੂ
NEXT STORY