ਖੰਨਾ, (ਸੁਨੀਲ)- ਇੱਥੇ ਦੇ ਜੀ. ਟੀ. ਰੋਡ ’ਤੇ ਦੇਰ ਰਾਤ ਹੋਏ ਸਡ਼ਕ ਹਾਦਸੇ ਵਿਚ ਇਨੋਵਾ ਤੇ ਬਲੈਰੋ ਗੱਡੀਆਂ ਦੀ ਟੱਕਰ ਵਿਚ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਲਾਂਕਿ, ਹਾਦਸੇ ਦੌਰਾਨ ਦੋਵੇਂ ਗੱਡੀਆਂ ਵਿਚ ਸਵਾਰ ਲੋਕ ਵਾਲ-ਵਾਲ ਬਚ ਗਏ। ਜਾਣਕਾਰੀ ਅਨੁਸਾਰ ਮਹਿੰਦਰਾ ਬਲੈਰੋ ਗੱਡੀ ਨੰਬਰ ਪੀ. ਬੀ. 09 ਸੀ. 8845 ਵਿਚ ਸਵਾਰ ਹੋ ਕੇ ਕੁਝ ਲੋਕ ਸਰਹਿੰਦ ਤੋਂ ਲੁਧਿਆਣਾ ਜਾ ਰਹੇ ਸਨ, ਜਿਵੇਂ ਹੀ ਉਹ ਸਥਾਨਕ ਪੁਰਾਣਾ ਬੱਸ ਸਟੈਂਡ ਦੇ ਸਾਹਮਣੇ ਜੀ. ਟੀ. ਰੋਡ ਪੁਲ ਦੇ ਉੱਤੇ ਪੁੱਜੇ ਤਾਂ ਉਨ੍ਹਾਂ ਦੇ ਅੱਗੇ ਚੱਲ ਰਹੀ ਇਕ ਇੰਡੀਕਾ ਕਾਰ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਇਕਦਮ ਕਾਰ ਨੂੰ ਮੋਡ਼ ਲਿਆ, ਜਿਵੇਂ ਹੀ ਮਹਿੰਦਰਾ ਬਲੈਰੋ ਗੱਡੀ ਦੇ ਚਾਲਕ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੱਛੇ ਆ ਰਹੀ ਇਕ ਇਨੋਵਾ ਗੱਡੀ ਨੰਬਰ ਪੀ. ਬੀ. 13 ਬੀ. ਬੀ. 9986 ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਨੋਵਾ ਤੇ ਮਹਿੰਦਰਾ ਬਲੈਰੋ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਅਾਂ ਗਈਆਂ। ਗਨੀਮਤ ਰਹੀ ਕਿ ਇਸ ਹਾਦਸੇ ’ਚ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਕਰਨਵੀਰ ਸਿੰਘ ਪੁਲਸ ਪਾਰਟੀ ਦੇ ਨਾਲ ਘਟਨਾ ਸਥਲ ’ਤੇ ਪੁੱਜੇ ਤੇ ਟ੍ਰੈਫਿਕ ਨੂੰ ਦੁਬਾਰਾ ਚਾਲੂ ਕੀਤਾ ਗਿਆ।
ਨਿੱਜੀ ਬੱਸ ਦੇ ਡਰਾਈਵਰ ਨੇ ਕੁਚਲੇ ਕੈਂਟਰ ਚਾਲਕ ਦੇ ਪੈਰ
NEXT STORY