ਚੰਡੀਗੜ੍ਹ : ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰਾਂ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚਿੱਠੀ ਲਿਖੀ ਗਈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਪੰਜਾਬ ਨਾਲ ਭਾਜਪਾ ਧੱਕਾ ਕਰ ਰਹੀ ਹੈ। ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਨੂੰ ਕਦੇ ਪੂਰਾ ਪੀਣ ਦਾ ਪਾਣੀ ਮਿਲਿਆ ਹੀ ਨਹੀਂ।
ਅੰਤਰਰਾਸ਼ਟਰੀ ਸਰਹੱਦ 'ਤੇ ਖਾਲੀ ਪਈਆਂ ਪਾਕਿਸਤਾਨ ਦੀਆਂ ਚੌਕੀਆਂ, ਝੰਡੇ ਵੀ ਲਾਹੇ! ਪੰਜਾਬ 'ਚ ਅਲਰਟ
ਹਰਿਆਣਾ ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਬਿਆਨ ਹੈਰਾਨੀ ਜਨਕ ਹੈ। ਇਸ ਮਾਮਲੇ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦਾ ਮੁੱਦਾ ਮਾਣਯੋਗ ਸੁਪਰੀਮ ਕੋਰਟ ਦੀ ਦੇਖਰੇਖ ਵਿਚ ਹੈ। ਪਰ ਐੱਸਵਾਈਐੱਲ ਦਾ ਮੁੱਦਾ ਪੀਣ ਦੇ ਪਾਣੀ ਦਾ ਹੈ। ਹਰ ਸਾਲ ਅਪ੍ਰੈਲ, ਮਈ ਤੇ ਜੂਨ ਦੇ ਮਹੀਨੇ ਹਰਿਆਣਾ ਨੂੰ 9 ਹਜ਼ਾਰ ਕਿਊਸਿਕ ਪਾਣੀ ਬੀਬੀਐੱਮਬੀ ਰਾਹੀਂ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2022,23 ਤੇ 24 ਵਿਚ ਕਦੇ ਵੀ ਹਰਿਆਣਾ ਨੂੰ ਇਸ ਤੋਂ ਘੱਟ ਪਾਣੀ ਨਹੀਂ ਦਿੱਤਾ ਗਿਆ। ਜੋ ਪਾਣੀ ਬੀਬੀਐਮਬੀ ਐੱਸਸੀਪੀ ਉੱਤੇ ਭੇਜਦਾ ਹੈ ਉਸ ਵਿਚ ਦਿੱਲੀ ਦੇ ਪੀਣ ਦੇ ਪਾਣੀ ਦਾ ਹਿੱਸਾ 500 ਕਿਊਸਿਕ ਹੈ, ਰਾਜਸਥਾਨ ਦੇ ਪੀਣ ਦੇ ਪਾਣੀ ਦਾ ਹਿੱਸਾ 800 ਕਿਊਸਿਕ ਹੈ ਤੇ ਖੁਦ ਪੰਜਾਬ ਦੇ ਪੀਣ ਦੇ ਪਾਣੀ ਦਾ ਹਿੱਸਾ 400 ਕਿਊਸਿਕ ਹੈ। ਇਸੇ ਤਰ੍ਹਾਂ ਹਰਿਆਣਾ ਦੇ ਪੀਣ ਦੇ ਪਾਣੀ ਦਾ ਹਿੱਸਾ 6800 ਕਿਊਸਿਕ ਰਹਿ ਜਾਂਦਾ ਹੈ। ਇਸ ਦੌਰਾਨ ਮਾਨ ਸਾਹਬ ਦਾ ਦਿੱਤਾ ਗਿਆ ਬਿਆਨ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਮਾਰਤ ਮਹੀਨੇ ਹੀ ਲੈ ਚੁੱਕਿਆ ਹੈ, ਤੱਥਾਂ ਤੋਂ ਪਰੇ ਹੈ। ਅਸਲੀਅਤ ਤਾਂ ਇਹ ਹੈ ਕਿ ਹਰਿਆਣਾ ਨੂੰ ਤਾਂ ਅਜੇ ਤੱਕ ਉਸ ਦਾ ਹਿੱਸਾ ਮਿਲਿਆ ਹੀ ਨਹੀਂ ਹੈ। ਸੁਣੋ ਹੋਰ ਕੀ ਬੋਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ....
ਸੁਖਬੀਰ ਬਾਦਲ ਕੈਨੇਡੀਅਨ ਚੋਣਾਂ 'ਚ ਲਿਬਰਲ ਪਾਰਟੀ ਦੀ ਜਿੱਤ ਤੋਂ ਸਬਕ ਲੈ ਕੇ ਅਸਤੀਫ਼ਾ ਦੇਣ : ਪੀਰਮੁਹੰਮਦ
NEXT STORY