ਲੁਧਿਆਣਾ (ਮਨੀ/ਰਾਜ) – ਸੱਗੂ ਚੌਕ ਦੇ ਨੇੜੇ ਯੂ-ਟਰਨ ਲੈ ਰਹੀ ਓਵਰਸਪੀਡ ਥਾਰ ਨੇ ਇਕ ਮੋਟਰਸਾਈਕਲ ਸਵਾਰ ਨੂੰ ਦਰੜ ਦਿੱਤਾ। ਬੇਕਾਬੂ ਹੋਈ ਥਾਰ ਮੋਟਰਸਾਈਕਲ ਸਮੇਤ ਨੌਜਵਾਨ ਨੂੰ ਘੜੀਸਦੇ ਹੋਏ ਲੈ ਗਈ ਅਤੇ ਬੰਦ ਪਈ ਦੁਕਾਨ ਵਿਚ ਜਾ ਵੜੀ। ਜਿਸ ਨਾਲ ਦੁਕਾਨ ਦਾ ਸ਼ਟਰ ਤੱਕ ਟੁੱਟ ਗਿਆ ਅਤੇ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੀ ਵਾਰਦਾਤ! ਲੋਕਾਂ ਨੇ ਕੁੱਟ-ਕੁੱਟ ਮਾਰ'ਤਾ ਪ੍ਰਵਾਸੀ ਨੌਜਵਾਨ, ਅੱਧੀ ਰਾਤੀਂ ਕਰਨ ਲੱਗਿਆ ਸੀ ਕਾਂਡ
ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰ. 8 ਦੇ ਅਧੀਨ ਆਉਂਦੀ ਚੌਕੀ ਘੁਮਾਰਮੰਡੀ ਦੀ ਪੁਲਸ ਪੁੱਜੀ। ਪਰ ਪੁਲਸ ਦੇ ਪੁੱਜਣ ਤੋਂ ਪਹਿਲਾ ਮਹਿਲਾ ਥਾਰ ਛੱਡ ਕੇ ਫਰਾਰ ਹੋ ਗਈ। ਪੁਲਸ ਨੇ ਥਾਰ ਕਬਜ਼ੇ ਵਿਚ ਲੈ ਲਈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ। ਪੁਲਸ ਨੂੰ ਮੁਲਜ਼ਮ ਮਹਿਲਾ ਦੀ ਪਛਾਣ ਰਾਜਵਿੰਦਰ ਕੌਰ ਵਜੋਂ ਹੋਈ ਹੈ। ਕੁਝ ਦੇਰ ਬਾਅਦ ਹੀ ਪੁਲਸ ਨੇ ਮਹਿਲਾ ਨੂੰ ਫੜ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕੁਝ ਹੀ ਦੇਰ 'ਚ ਹੋ ਸਕਦੈ ਵੱਡਾ ਐਲਾਨ
ਜਾਣਕਾਰੀ ਅਨੁਸਾਰ ਘਟਨਾ ਬੁੱਧਵਾਰ ਦੁਪਹਿਰ ਦੀ ਹੈ। ਸੱਗੂ ਚੌਕ ਕੋਲ ਇਕ ਮਹਿਲਾ ਨੇ ਚਿੱਟੇ ਰੰਗ ਦੀ ਥਾਰ ਵਿਚ ਯੂ-ਟਰਨ ਲੈਣਾ ਸੀ। ਉਸ ਨੇ ਬਿਨਾ ਕਿਸੇ ਨੂੰ ਦੇਖੇ ਗੱਡੀ ਘੁੰਮਾ ਦਿੱਤੀ ਤੇ ਮਗਰੋਂ ਆ ਰਹੇ ਮੋਟਰਸਾਈਕਲ ਸਵਾਰ ਨੂੰ ਚਪੇਟ ਵਿਚ ਲੈ ਲਿਆ। ਮਹਿਲਾ ਗੱਡੀ ਤੋਂ ਕੰਟਰੋਲ ਗੁਆ ਬੈਠੀ ਅਤੇ ਮੋਟਰਸਾਈਕਲ ਸਵਾਰ ਨੂੰ ਘੜੀਸਦੇ ਹੋਏ ਲੈ ਗਈ। ਇਸ ਦੇ ਬਾਅਦ ਥਾਰ ਇਕ ਬੰਦ ਪਈ ਦੁਕਾਨ ਵਿਚ ਜਾ ਵੜੀ। ਜਿਸ ਦੇ ਬਾਅਦ ਨੌਜਵਾਨ ਨੂੰ ਲੋਕਾਂ ਨੇ ਕਿਸੇ ਤਰ੍ਹਾਂ ਹੇਠੋਂ ਕੱਢਿਆ ਅਤੇ ਮਹਿਲਾ ਮੌਕਾ ਦੇਖ ਕੇ ਫਰਾਰ ਹੋ ਗਈ। ਉਹ ਗੱਡੀ ਵਿਚ ਆਪਣਾ ਸਾਰਾ ਸਾਮਾਨ ਵੀ ਛੱਡ ਗਈ। ਇਸ ਮਗਰੋਂ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਉੱਧਰ ਥਾਣਾ ਡਵੀਜ਼ਨ ਨੰ. 8 ਦੇ ਐੱਸ.ਅੇੱਚ.ਓ. ਅੰਮ੍ਰਿਤਪਾਲ ਸ਼ਰਮਾ ਨੇ ਮੁਲਜ਼ਮ ਮਹਿਲਾ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਖ-ਵੱਖ ਹਾਦਸਿਆਂ 'ਚ ਔਰਤ ਸਮੇਤ 5 ਜ਼ਖਮੀ
NEXT STORY