ਬੀਜਾ, (ਬਰਮਾਲੀਪੁਰ, ਬਿਪਨ)- ਬੀਜਾ ਦੇ ਮੁੱਖ ਚੌਕ ’ਚ 2 ਮੋਟਰਸਾਈਕਲ ਸਵਾਰ ਸਡ਼ਕ ਪਾਰ ਕਰਨ ਸਮੇਂ ਟਰੱਕ ਦੀ ਲਪੇਟ ’ਚ ਆ ਕੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਮੁੱਖ ਚੌਕ ’ਚ ਹੀ ਸਮਰਾਲਾ ਰੋਡ ਵਾਲੇ ਪਾਸੇ ਜਰਨੈਲੀ ਸਡ਼ਕ ਵਿਚਕਾਰ ਲੰਘਣ ਲੱਗੇ ਕਿ ਉਹ ਅਚਾਨਕ ਟਰੱਕ ਦੀ ਲਪੇਟ ’ਚ ਆ ਗਏ। ਸਿੱਟੇ ਵਜੋਂ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਏ। ਰਾਹਗੀਰਾਂ ਤੇ ਪੁਲਸ ਨੇ ਜ਼ਖਮੀਅਾਂ ਨੂੰ ਹਸਪਤਾਲ ਪਹੁੰਚਾਇਆ।ਮੌਕੇ ’ਤੇ ਪੁਲਸ ਚੌਕੀ ਕੋਟਾਂ ਦੇ ਇੰਚਾਰਜ ਮਲਕੀਤ ਸਿੰਘ ਅਤੇ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਟਰੱਕ ਨੂੰ ਕਬਜ਼ੇ ’ਚ ਲੈ ਲਿਆ। ਜਾਣਕਾਰੀ ਅਨੁਸਾਰ ਪੁਲਸ ਵਲੋਂ ਜ਼ਖਮੀਆਂ ਦੀ ਹਾਲਤ ਵੇਖ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਬਿਹਾਰ ਤੋਂ ਅਫੀਮ ਸਪਲਾਈ ਕਰਨ ਆਇਆ ਸਮੱਗਲਰ ਕਾਬੂ
NEXT STORY