ਲੁਧਿਆਣਾ, (ਰਿਸ਼ੀ)- ਬਿਹਾਰ ਤੋਂ ਟਰੇਨ ਰਾਹੀਂ ਨਸ਼ੇ ਦੀ ਸਪਲਾੲੀ ਕਰਨ ਆਏ ਸਮੱਗਲਰ ਨੂੰ ਥਾਣਾ ਸਦਰ ਦੀ ਪੁਲਸ ਨੇ ਦਬੋਚ ਲਿਆ ਅਤੇ ਉਸ ਕੋਲੋਂ 1 ਕਿਲੋ ਅਫੀਮ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਅਾਂ ਇੰਚਾਰਜ ਬਰਾਡ਼ ਅਨੁਸਾਰ ਫਡ਼ੇ ਗਏ ਸਮੱਗਲਰ ਦੀ ਪਛਾਣ ਨੰਦ ਕਿਸ਼ੋਰ (22) ਨਿਵਾਸੀ ਬਿਹਾਰ ਵਜੋਂ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਅਾਧਾਰ ’ਤੇ ਪਿੰਡ ਖੇਡ਼ੀ ਦੇ ਨੇਡ਼ਿਓਂ ਤਦ ਗ੍ਰਿਫਤਾਰ ਕੀਤਾ, ਜਦ ਉਹ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਸ ਅਨੁਸਾਰ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ 12ਵੀਂ ਪਾਸ ਹੈ ਤੇ ਬਿਹਾਰ ’ਚ ਆਪਣੇ ਇਲਾਕੇ ’ਚ ਘਰਾਂ ਵਿਚ ਜਾ ਕੇ ਬੱਚਿਆਂ ਨੂੰ ਟਿਊਸ਼ਨ ਪਡ਼੍ਹਾਉਂਦਾ ਹੈ। ਆਰਥਿਕ ਤੰਗੀ ਕਾਰਨ ਨਸ਼ੇ ਦੀ ਸਮੱਗਲਿੰਗ ਕਰਨ ਲੱਗ ਪਿਆ। ਬਿਹਾਰ ਤੋਂ ਉਹ ਟਰੇਨ ’ਚ ਅਫੀਮ ਦੀ ਸਪਲਾਈ ਕਰਨ ਲੁਧਿਆਣਾ ਆਉਂਦਾ ਸੀ। ਉਸ ਨੂੰ ਹਰੇਕ ਚੱਕਰ ਦਾ 5 ਹਜ਼ਾਰ ਰੁਪਿਆ ਮਾਸਟਰ ਮਾਈਂਡ ਦਿੰਦਾ ਸੀ। ਸ਼ਹਿਰ ਪੁੱਜਣ ’ਤੇ ਉਹ ਅੱਗੇ ਗਾਹਕਾਂ ਦਾ ਨੰਬਰ ਤੇ ਪਤਾ ਦੱਸਦਾ ਸੀ। ਪੁਲਸ ਅਨੁਸਾਰ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਥੇ ਸਮੱਗਲਰ ਦੇ ਮੋਬਾਇਲ ਨੰਬਰ ਤੋਂ ਉਸ ਤੱਕ ਪੁੱਜਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦੀ ਪੁਲਸ ਨੂੰ ਕਈ ਨਸ਼ਾ ਸਮੱਗਲਿੰਗ ਦੇ ਮਾਮਲਿਆਂ ’ਚ ਤਲਾਸ਼ ਹੈ।
ਮਾਡਲ ਟਾਊਨ ਘਰ ’ਚ ਸੀ. ਏ. ਨੇ ਖੁਦ ਨੂੰ ਲਾਈ ਅੱਗ, ਮੌਤ
NEXT STORY