ਭਵਾਨੀਗੜ੍ਹ (ਵਿਕਾਸ)— ਪੁਲਸ ਨੇ ਇੱਥੇ ਦੋ ਵੱਖ-ਵੱਖ ਮਾਮਲਿਆਂ 'ਚ ਨਾਜਾਇਜ਼ ਸ਼ਰਾਬ ਅਤੇ ਭੁੱਕੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਏ.ਐਸ.ਆਈ. ਸੰਤੋਖ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਪਿੰਡ ਕਾਕੜਾ ਨੇੜੇ ਸ਼ੱਕ ਦੇ ਆਧਾਰ 'ਤੇ ਇਕ ਕਾਰ ਨੂੰ ਚੈੱਕ ਕੀਤਾ ਤਾਂ ਕਾਰ 'ਚੋਂ 5 ਕਿਲੋ ਭੁੱਕੀ ਬਰਾਮਦ ਹੋਈ।
ਇਸ ਸਬੰਧੀ ਪੁਲਸ ਨੇ ਕਾਰ ਚਾਲਕ ਤੱਖਾ ਸਿੰਘ ਉਰਫ ਲਾਲਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਜੌਲੀਆਂ ਥਾਣਾ ਭਵਾਨੀਗੜ੍ਹ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਦੂਜੇ ਮਾਮਲੇ 'ਚ ਪੁਲਸ ਨੇ ਸਮਾਣਾ ਵਲੋਂ ਬਿਨਾਂ ਨੰਬਰ ਦੇ ਆਉਂਦੇ ਮੋਟਰਸਾਇਕਲ ਸਵਾਰ ਇਕ ਵਿਅਕਤੀ ਰਮੇਸ਼ ਕੁਮਾਰ ਪੁੱਤਰ ਜੱਗਾ ਸਿੰਘ ਵਾਸੀ ਧੂਰੀ ਨੂੰ 48 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਮਾਰਕਾ ਸਮੇਤ ਕਾਬੂ ਕੀਤਾ।
ਭਿਆਨਕ ਸੜਕ ਹਾਦਸੇ ’ਚ 2 ਦੀ ਮੌਤ
NEXT STORY