ਭਵਾਨੀਗੜ੍ਹ (ਵਿਕਾਸ)- ਵਣ ਮੰਡਲ ਅਫਸਰ ਮੋਨਿਕਾ ਦੇਵੀ ਯਾਦਵ ਨੇ ਪਿਛਲੇ ਕੁਝ ਦਿਨਾਂ ਤੋਂ ਭਵਾਨੀਗੜ੍ਹ ਦੇ ਨੇੜਲੇ ਪਿੰਡਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਚੀਤਾ ਜਾਂ ਤੇਂਦੂਆ ਆਉਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਵਣ ਮੰਡਲ ਅਫਸਰ ਸੰਗਰੂਰ ਨੇ ਕਿਹਾ ਹੈ ਕਿ ਚੀਤਾ ਜਾਂ ਤੇਂਦੂਆ ਆਉਣ ਦੀਆਂ ਗੱਲਾਂ ਬਿਲਕੁਲ ਨਿਰਆਧਾਰ ਹਨ ਤੇ ਬਿਨਾਂ ਵਜ੍ਹਾ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਬੇਚੈਨੀ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ।
ਵਣ ਮੰਡਲ ਅਫਸਰ ਸੰਗਰੂਰ ਰੇਂਜ ਮੋਨਿਕਾ ਦੇਵੀ ਯਾਦਵ ਨੇ ਕਿਹਾ ਕਿ ਜਿਵੇਂ ਹੀ ਚੰਨੋ ਨੇੜਲੇ ਇੱਕ ਪਿੰਡ ਦੇ ਖੇਤਾਂ ਵਿੱਚ ਚੀਤਾ ਜਾਂ ਤੇਂਦੂਆ ਹੋਣ ਸਬੰਧੀ ਸ਼ਿਕਾਇਤ ਉਨ੍ਹਾਂ ਦੀ ਟੀਮ ਨੂੰ ਮਿਲੀ ਤਾਂ ਤੁਰੰਤ ਪੁਲਸ ਨਾਲ ਰਾਬਤਾ ਕਰਦੇ ਹੋਏ ਚੌਕਸੀ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਮੁੱਢਲੀ ਪੜਤਾਲ ਦੌਰਾਨ ਮਿੱਟੀ ਵਿੱਚ ਸਾਹਮਣੇ ਆਏ ਪੰਜਿਆਂ ਦੇ ਨਿਸ਼ਾਨ ਦੀਆਂ ਤਸਵੀਰਾਂ ਲੈ ਕੇ ਜਾਂਚ ਲਈ ਵਾਇਲਡ ਲਾਈਫ ਮਾਹਿਰਾਂ ਨੂੰ ਭੇਜਿਆ ਗਿਆ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਣ ਦੀ 'ਜ਼ਿੱਦ' ਨੇ ਖੋਹ ਲਿਆ 2 ਭੈਣਾਂ ਦਾ 'ਇਕਲੌਤਾ' ਭਰਾ, ਡੁੱਬਣ ਕਾਰਨ ਹੋ ਗਈ ਮੌਤ
ਉਨ੍ਹਾਂ ਦੱਸਿਆ ਕਿ ਮਾਹਿਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਨਿਸ਼ਾਨ ਚੀਤਾ ਜਾਂ ਤੇਂਦੂਆ ਦੇ ਨਹੀਂ ਹਨ ਬਲਕਿ ਜੰਗਲੀ ਬਿੱਲੀ ਜਾਂ ਅਜਿਹੇ ਹੀ ਜੰਗਲੀ ਜੀਵ ਹਾਈਨਾ ਦੇ ਹੋ ਸਕਦੇ ਹਨ ਜੋ ਕਿ ਲੋਕਾਂ ਦੇ ਲਈ ਖਤਰਨਾਕ ਨਹੀਂ ਹਨ। ਵਣ ਮੰਡਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੇਂਜ ਅਫਸਰ ਸੰਗਰੂਰ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਫਿਰ ਵੀ ਅਹਿਤਿਆਤ ਵੱਜੋਂ ਵਣ ਵਿਭਾਗ ਦੀਆਂ ਟੀਮਾਂ ਲਗਾਤਾਰ ਏਥੇ ਚੌਕਸੀ ਰੱਖ ਰਹੀਆਂ ਹਨ ਅਤੇ ਵਿਭਾਗੀ ਟੀਮਾਂ ਵੱਲੋਂ ਦੋ ਪਿੰਜਰੇ ਵੀ ਲਗਾਏ ਗਏ ਹਨ।
ਇਹ ਵੀ ਪੜ੍ਹੋ- ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੋਟੀ ਖਾਣ ਲਈ ਲੈਣ ਗਈ ਸੀ ਪਾਣੀ, ਫਰਿੱਜ ਕੋਲ ਬੈਠੇ ਸੱਪ ਨੇ ਮਾਰਿਆ ਡੰਗ, BA ਦੀ ਵਿਦਿਆਰਥਣ ਦੀ ਹੋਈ ਮੌਤ
NEXT STORY