ਜ਼ੀਰਾ (ਅਕਾਲੀਆਂਵਾਲਾ) - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਰਦੇਸ਼ਾਂ ਹੇਠ ਹੇਮਕੁੰਟ ਸੰਸਥਾਵਾਂ ਸਵੇਰ ਦੀ ਸਭਾ ਦੌਰਾਨ ਸਕੂਲੀ ਵਿਦਿਆਰਥੀਆਂ ਨੇ 2018 'ਚ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਨਕਲ ਰਹਿਤ ਕਰਨ ਦਾ ਪ੍ਰਣ ਲਿਆ। ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਮੈਡਮ ਹਰਪ੍ਰੀਤ ਕੌਰ ਨੇ ਨਕਲ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।
ਰਾਟੋਲ ਰੋਹੀ ਸਕੂਲ 'ਚ ਨਕਲ ਵਿਰੋਧੀ ਦਿਵਸ ਮਨਾਇਆ
ਭਾਰਤੀ ਵਿਕਾਸ ਪ੍ਰੀਸ਼ਦ ਜ਼ੀਰਾ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਰਾਟੌਲ ਰੋਹੀ 'ਚ ਇੰਚਾਰਜ ਤਜਿੰਦਰਜੀਤ ਸਿੰਘ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਨਕਲ ਵਿਰੋਧੀ ਮੁਹਿੰਮ ਚਲਾਈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ ਸਤਿੰਦਰ ਸਚਦੇਵਾ, ਹਰਜੀਤ ਸਿੰਘ, ਜੋਗਿੰਦਰ ਸਿੰਘ ਝਤਰਾ ਆਦਿ ਨੇ ਕਿਹਾ ਕਿ ਨਕਲ ਸਾਡੇ ਭਵਿੱਖ ਲਈ ਵੱਡੀ ਦੀਵਾਰ ਹੈ। ਇਸ ਮੌਕੇ ਅਸ਼ੋਕ ਵੱਲੋਂ ਬਿਨਾ ਡਰ ਅਤੇ ਨਕਲ ਰਹਿਤ ਪ੍ਰੀਖਿਆ ਕਰਨ ਦਾ ਵਿਦਿਆਰਥੀਆਂ ਨੂੰ ਪ੍ਰਣ ਕਰਵਾਇਆ।
ਨਗਰ ਪੰਚਾਇਤ ਬੋਹਾ ਦੀ ਦੂਸਰੀ ਵਾਰ ਪ੍ਰਧਾਨਗੀ ਦੀ ਚੋਣ ਮੁਲਤਵੀ
NEXT STORY