ਜ਼ੀਰਾ ( ਅਕਾਲੀਆਂਵਾਲਾ) : ਐਸ. ਐਸ. ਐਮ ਗਲੋਬਲ ਸਕੂਲ ਕੱਸੋਆਣਾ ਵਿਖਏ ਬੱਚਿਆਂ ਦੇ ਗਿਆਨ ਵਿਚ ਵਾਧਾ ਅਤੇ ਉਨ੍ਹਾਂ ਨੂੰ ਕਲਾ ਨਾਲ ਜੋੜਨ ਲਈ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੇ ਆਰਟ ਮੇਲੇ ਦਾ ਆਯੋਜਨ ਕੀਤਾ। ਇਸ ਮੇਲੇ ਦਾ ਸ਼ੁੱਭ ਆਰੰਭ ਸਕੂਲ ਦੇ ਚੇਅਰਮੈਨ ਕੰਵਲਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਬੱਚਿਆਂ ਅੰਦਰ ਛੁਪੀ ਕਲਾ ਨੂੰ ਪਰਖਣ ਦੀ ਲੋੜ ਹੁੰਦੀ ਹੈ,ਜਿਸ ਨਾਲ ਅਜਿਹੇ ਮੇਲੇ ਮਦਦਗਾਰ ਬਣਦੇ ਹਨ। ਇਸ ਦੇ ਲਈ ਅਜਿਹੇ ਮੇਲੇ ਕਰਵਾਉਣੇ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਨਰਸਰੀ ਤੋਂ ਲੈ ਕੇ 5ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਵੱਖ ਵੱਖ ਤਰ੍ਹਾਂ ਦੀ ਚਾਰਟ ਬਣਾ ਕੇ ਆਪਣੇ ਅੰਦਰ ਛੁਪੀ ਕਲਾ ਨੂੰ ਜਾਹਰ ਕੀਤਾ। ਵੱਖ ਵੱਖ ਰੰਗਾਂ ਨਾਲ ਬਣਾਏ ਚਿੱਤਰ ਇਹ ਸਾਬਤ ਕਰਦੇ ਹਨ ਕਿ ਸਕੂਲ ਦੇ ਸਮੂਹ ਸਟਾਫ ਨੇ ਬੱਚਿਆਂ ਅੰਦਰ ਅਜਿਹੇ ਗੁਣ ਪੈਦਾ ਕਰ ਦਿੱਤੇ, ਜੋ ਭਵਿੱਖ ਵਿਚ ਨਵੇਂ ਇਤਿਹਾਸ ਸਿਰਜਤ ਕਰਨਗੇ। ਅਖੀਰ ਵਿਚ ਚੇਅਰਮੈਨ ਕੰਵਲਜੀਤ ਕੌਰ, ਪ੍ਰਿੰਸੀਪਲ ਰਵਿੰਦਰ ਸਿੰਘ ਅਤੇ ਮੈਡਮ ਸੰਗੀਤਾ ਨੇ ਬੱਚਿਆਂ ਨੂੰ ਸਨਮਾਨ ਭੇਂਟ ਕੀਤਾ।
ਕੇਂਦਰੀ ਨੀਤੀਆਂ ਕਿਸਾਨੀ ਨੂੰ ਆਰਥਿਕ ਪੱਖੋ ਕਰ ਰਹੀਆਂ ਹਨ ਡਾਵਾਡੋਲ : ਸੰਧੂ
NEXT STORY