ਚੰਡੀਗੜ੍ਹ (ਸੁਸ਼ੀਲ)— ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਇਕ ਵਿਅਕਤੀ ਨੇ ਸੋਮਵਾਰ ਸਵੇਰੇ ਏਅਰਪੋਰਟ ਲਾਈਟ ਪੁਆਇੰਟ 'ਤੇ ਆਪਣੀ ਪਤਨੀ 'ਤੇ ਚਾਕੂ (ਪੇਪਰ ਕਟਰ) ਨਾਲ ਹਮਲਾ ਕਰਕੇ ਫਰਾਰ ਹੋ ਗਿਆ। ਲਹੂ ਲੂਹਾਨ ਹਾਲਤ 'ਚ ਔਰਤ ਨੂੰ ਪੁਲਸ ਨੇ ਜੀ. ਐੱਮ. ਸੀ.ਐੱਚ. 32 'ਚ ਦਾਖਲ ਕਰਵਾਇਆ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਔਰਤ ਦਾ ਅਪਰੇਸ਼ਨ ਕੀਤਾ।ਔਰਤ ਦੀ ਗਰਦਨ, ਮੂੰਹ ਅਤੇ ਢਿੱਡ 'ਚ ਚਾਕੂ ਮਾਰਿਆ ਗਿਆ ਹੈ। ਜ਼ਖ਼ਮੀ ਔਰਤ ਦੀ ਪਛਾਣ ਹੱਲੋਮਾਜਰਾ ਨਿਵਾਸੀ ਨੀਲਮ ਦੇ ਰੂਪ 'ਚ ਹੋਈ। ਸੈਕਟਰ-31 ਥਾਣਾ ਪੁਲਸ ਨੇ ਜ਼ਖ਼ਮੀ ਨੀਲਮ ਦੀ ਭਰਜਾਈ ਸ਼ੀਲਾ ਦੇ ਬਿਆਨਾਂ 'ਤੇ ਹਮਲਾਵਰ ਲਾਲ ਬਹਾਦਰ 'ਤੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ। ਬਾਅਦ 'ਚ ਪੁਲਸ ਨੇ ਮੁਲਜ਼ਿਮ ਨੂੰ ਗ੍ਰਿਫਤਾਰ ਕਰ ਲਿਆ।
ਘਰੇਲੂ ਵਿਵਾਦ ਕਾਰਨ ਦੋਵੇਂ ਰਹਿੰਦੇ ਸਨ ਵੱਖ
ਪੁਲਸ ਨੂੰ ਸੋਮਵਾਰ ਸਵੇਰੇ 8:50 ਵਜੇ ਸੂਚਨਾ ਮਿਲੀ ਕਿ ਏਅਰਪੋਰਟ ਲਾਈਟ ਪੁਆਇੰਟ ਕੋਲ ਖੂਨ ਨਾਲ ਲਿਬੜੀ ਇਕ ਔਰਤ ਸੜਕ 'ਤੇ ਤੜਫ਼ ਰਹੀ ਹੈ। ਸੂਚਨਾ ਮਿਲਦੇ ਹੀ ਪੀ. ਸੀ. ਆਰ. ਗੱਡੀ ਅਤੇ ਸੈਕਟਰ-31 ਥਾਣਾ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੇ ਔਰਤ ਨੂੰ ਚੁੱਕਿਆ ਅਤੇ ਹਸਪਤਾਲ ਦਾਖਲ ਕਰਵਾਇਆ। ਜਾਂਚ 'ਚ ਪਤਾ ਚੱਲਿਆ ਕਿ ਨੀਲਮ 'ਤੇ ਚਾਕੂ ਨਾਲ ਹਮਲਾ ਉਸਦੇ ਪਤੀ ਲਾਲ ਬਹਾਦਰ ਨੇ ਹੀ ਕੀਤਾ ਹੈ। ਪੁਲਸ ਨੇ ਦੱਸਿਆ ਕਿ ਨੀਲਮ ਅਤੇ ਲਾਲ ਬਹਾਦਰ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਦੋਨਾਂ ਵਿਚਕਾਰ ਘਰੇਲੂ ਵਿਵਾਦ ਚੱਲ ਰਿਹਾ ਸੀ। ਇਸਦੇ ਚਲਦੇ ਨੀਲਮ ਪਤੀ ਲਾਲ ਬਹਾਦਰ ਤੋਂ ਦੋ ਮਹੀਨਿਆਂ ਤੋਂ ਵੱਖ ਰਹਿ ਰਹੀ ਸੀ। ਲਾਲ ਬਹਾਦਰ ਨੂੰ ਸ਼ੱਕ ਹੋਇਆ ਕਿ ਉਸਦੀ ਪਤਨੀ ਦੇ ਕਿਸੇ ਨਾਲ ਨਜਾਇਜ਼ ਸੰਬੰਧ ਹਨ। ਸੋਮਵਾਰ ਸਵੇਰੇ ਨੀਲਮ ਕੰਮ 'ਤੇ ਇੰਡਸਟਰੀਅਲ ਏਰੀਆ ਫੇਜ-1 ਜਾ ਰਹੀ ਸੀ। ਜਦੋਂ ਉਹ ਏਅਰਪੋਰਟ ਚੌਕ 'ਤੇ ਪਹੁੰਚੀ ਤਾਂ ਲਾਲ ਬਹਾਦੁਰ ਉਸਦੀ ਦੀ ਗਰਦਨ, ਮੂੰਹ ਅਤੇ ਢਿੱਡ 'ਚ ਚਾਕੂ ਮਾਰਕੇ ਫਰਾਰ ਹੋ ਗਿਆ। ਪੁਲਸ ਨੇ ਵਾਰਦਾਤ 'ਚ ਇਸਤੇਮਾਲ ਕੀਤਾ ਗਿਆ ਚਾਕੂ ਬਰਾਮਦ ਕਰ ਲਿਆ ਹੈ। ਇਸਨੂੰ ਮੁਲਜ਼ਿਮ ਨੇ ਇੱਕ ਮਹੀਨਾ ਪਹਿਲਾਂ ਖਰੀਦਿਆ ਸੀ। ਜਾਂਚ 'ਚ ਪਤਾ ਚੱਲਿਆ ਕਿ ਲਾਲ ਬਹਾਦਰ ਪੋਲਟਰੀ ਫ਼ਾਰਮ ਅਤੇ ਨੀਲਮ ਨੀਡਲ ਫੈਕਟਰੀ 'ਚ ਕੰਮ ਕਰਦੀ ਹੈ।
10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ
NEXT STORY