ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਜ਼ਿਲਾ ਅੰਮ੍ਰਿਤਸਰ ’ਚ ਨਿਰੰਕਾਰੀ ਸਤਿਸੰਗ ਭਵਨ ’ਤੇ ਹੋਏ ਹਮਲੇ ਤੋਂ ਬਾਅਦ ਜ਼ਿਲਾ ਬਰਨਾਲਾ ਪੁਲਸ ਵੀ ਅਲਰਟ ਹੋ ਗਈ ਹੈ। ਜ਼ਿਲਾ ਬਰਨਾਲਾ ਪੁਲਸ ਵਲੋਂ ਸਾਰੇ ਡੇਰਿਆਂ ਦੀ ਸੁਰੱਖਿਆ ਦੇ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ’ਚ ਨਿਰੰਕਾਰੀ ਸਤਿਸੰਗ ਭਵਨ, ਰਾਧਾ ਸੁਆਮੀ ਸਤਿਸੰਗ ਭਵਨ, ਡੇਰਾ ਸਰਸਾ ਅਤੇ ਹੋਰ ਧਾਰਮਕ ਅਸਥਾਨਾਂ ਦੀ ਸੁਰੱਖਿਆ ਲਈ ਪੁਲਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਜ਼ਿਲੇ ਦੇ ਪੁਲਸ ਕਰਮਚਾਰੀਆਂ ਨੂੰ ਹਾਈ ਅਲਰਟ ’ਤੇ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਬਰਨਾਲਾ ਪੁਲਸ ਸ਼ੱਕੀ ਵਿਅਕਤੀਆਂ ’ਤੇ ਸਖ਼ਤ ਨਜ਼ਰ ਰੱਖ ਰਹੀ ਹੈ। ਜਨਤਕ ਥਾਵਾਂ ’ਤੇ ਵੀ ਪੁਲਸ ਦੀ ਚੌਕਸੀ ਵਧਾ ਦਿੱਤੀ ਗਈ ਹੈ। ਬੱਸ ਸਟੈਂਡ, ਵੱਖ-ਵੱਖ ਧਾਰਮਕ ਅਸਥਾਨਾਂ ਅਤੇ ਭੀਡ਼ ਵਾਲੇ ਇਲਾਕਿਆਂ ’ਚ ਪੁਲਸ ਸਖਤ ਨਜ਼ਰ ਰੱਖ ਰਹੀ ਹੈ।
ਭਵਾਨੀਗਡ਼੍ਹ, (ਵਿਕਾਸ)- ਅੰਮ੍ਰਿਤਸਰ ਦੇ ਰਾਜਾਸਾਂਸੀ ਨੇਡ਼ੇ ਐਤਵਾਰ ਨੂੰ ਨਿਰੰਕਾਰੀ ਭਵਨ ਵਿਚ ਹੋਏ ਹਮਲੇ ਤੋਂ ਬਾਅਦ ਭਵਾਨੀਗਡ਼੍ਹ ’ਚ ਪੁਲਸ ਨੇ ਚੌਕਸੀ ਵਧਾ ਦਿੱਤੀ। ਪੁਲਸ ਨੇ ਇਥੇ ਡੀ. ਐੱਸ. ਪੀ. ਭਵਾਨੀਗਡ਼੍ਹ ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਹੇਠ ਸੰਗਰੂਰ-ਪਟਿਆਲਾ ਮੁੱਖ ਸਡ਼ਕ ’ਤੇ ਸਥਿਤ ਨਿਰੰਕਾਰੀ ਭਵਨ ਦੇ ਸਾਹਮਣੇ ਭਾਰੀ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਇੰਸਪੈਕਟਰ ਪ੍ਰਿਤਪਾਲ ਸਿੰਘ ਥਾਣਾ ਮੁਖੀ ਭਵਾਨੀਗਡ਼੍ਹ ਨੇ ਕਿਹਾ ਕਿ ਸੂਬੇ ’ਚ ਪਹਿਲਾਂ ਹੀ ਜਾਰੀ ਹਾਈ ਅਲਰਟ ਦੇ ਚਲਦਿਆਂ ਪੁਲਸ ਨੇ ਇਲਾਕੇ ਵਿਚ ਗਸ਼ਤ ਵਧਾ ਰੱਖੀ ਹੈ ਪਰ ਅੱਜ ਅੰਮ੍ਰਿਤਸਰ ਨੇਡ਼ੇ ਹੋਏ ਹਮਲੇ ਦੇ ਮੱਦੇਨਜ਼ਰ ਪੁਲਸ ਵਲੋਂ ਵਿਸ਼ੇਸ਼ ਨਾਕਾਬੰਦੀ ਕਰ ਕੇ ਹਰ ਲੰਘਣ ਵਾਲੇ ਵ੍ਹੀਕਲਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਹਰ ਇਕ ਵਾਹਨ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਐੱਸ.ਆਈ.ਟੀ. ਨਹੀਂ ਕਰੇਗੀ ਸੁਖਬੀਰ ਤੋਂ ਪੁੱਛਗਿਛ
NEXT STORY