ਬਠਿੰਡਾ (ਕੁਨਾਲ ਬਾਂਸਲ): ਬੀਤੇ ਦਿਨ ਬਠਿੰਡਾ ਦੇ ਡਿਪਟੀ ਕਮਿਸਨਰ ਵਲੋਂ ਸ਼ਹਿਰ ’ਚ 4 ਘੰਟੇ ਦੀ ਢਿੱਲ ਦੇ ਨਿਰਦੇਸ਼ ਜਾਰੀ ਕੀਤੀ ਗਏ ਸਨ ਅਤੇ ਜ਼ਰੂਰਤਮੰਦ ਦੁਕਾਨਦਾਰਾਂ ਨੂੰ ਸ਼ਰਤਾਂ ਦੇ ਆਧਾਰ ’ਤੇ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਦੇ ਬਾਅਦ ਅੱਜ ਸਵੇਰੇ ਦੁਕਾਨਾਂ ਖੁੱਲ੍ਹੀਆਂ ਤਾਂ ਬਜ਼ਾਰਾਂ ’ਚ ਭੀੜਭਾੜ ਵਾਲਾ ਮਾਹੌਲ ਬਣ ਗਿਆ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉਡਾਈਆਂ ਗਈ।
ਹਾਲਾਂਕਿ ਪੁਲਸ ਨੇ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ ਪਰ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਹੁਕਮ ਜਾਰੀ ਹੋਏ ਤਾਂ ਪੁਲਸ ਵੀ ਤਮਾਸ਼ਾ ਦੇਖ ਰਹੀ ਸੀ ਅਤੇ ਲੋਕ ਵੀ ਸੜਕਾਂ ’ਤੇ ਭਾਰੀ ਮਾਤਰਾ ’ਚ ਉਤਰਨੇ ਸ਼ੁਰੂ ਹੋ ਗਏ। ਕੁੱਝ ਲੋਕਾਂ ਨੇ ਤਾਂ ਮਾਸਕ ਵੀ ਨਹੀਂ ਪਾਏ ਹੋਏ ਸਨ। ਇਸ ਸਬੰਧੀ ਪੁਲਸ ਨੇ ਕਿਹਾ ਕਿ ਕੱਲ੍ਹ ਤੋਂ ਸਖਤੀ ਵਧਾਈ ਜਾਵੇਗੀ ਅਤੇ ਕਿਸੇ ਵੀ ਕਰਫਿਊ ਨੂੰ ਤੋੜਨ ਦੀ ਇਜਾਜ਼ਤ ਨਹੀਂ ਹੈ। ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਪੁਲਸ ਦੇ ASI ਨੇ ਪੇਸ਼ ਕੀਤੀ ਮਿਸਾਲ, ਔਰਤ ਦੀ ਡਲਿਵਰੀ ਕਰਵਾ ਘਰ ਛੱਡਿਆ
NEXT STORY