ਭਾਦਸੋਂ (ਅਵਤਾਰ/ਹਰਦੀਪ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਖਿਜਰਪੁਰ ਵਿਖੇ ਐੱਨ.ਆਰ.ਆਈ ਪਰਿਵਾਰ ਦੇ ਘਰ 'ਚ ਵੜ ਕੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਖਿਜਰਪੁਰ ਦੇ ਐੱਨ.ਆਰ.ਆਈ. ਪਰਿਵਾਰ ਬਲਵਿੰਦਰ ਸਿੰਘ ਅਤੇ ਉਸਦਾ ਭਰਾ ਗੁਰਮੇਲ ਸਿੰਘ ਦੇ ਘਰ ਰਾਤ ਨੂੰ ਚੋਰਾਂ ਨੇ ਚੋਰੀ ਕੀਤੀ, ਜਿਸ 'ਚ ਸੋਨੇ ਦੀ ਚੂੜੀ, 3 ਛਾਪਾਂ, ਚਾਂਦੀ ਦੇ 3 ਜੋੜੇ, ਝਾਜਰਾਂ, 4 ਛਾਪਾਂ, ਡੇਢ ਲੱਖ ਰੁਪਏ ਦੇ ਕਰੀਬ ਕੱਪੜਾ, 25 ਹਜ਼ਾਰ ਰੁਪਏ ਦੇ ਕਰੀਬ ਨਗਦੀ ਅਤੇ ਹੋਰ ਸਮਾਨ ਚੁੱਕ ਕੇ ਲੈ ਗਏ।
ਇਸ ਦੌਰਾਨ ਪੜਤਾਲ ਕਰਨ ਗਏ ਏ.ਐੱਸ.ਆਈ. ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਬਾਰੀਕੀ ਨਾਲ ਤਫਸ਼ੀਸ ਕੀਤੀ ਜਾ ਰਹੀ ਅਤੇ ਫਿੰਗਰ ਪ੍ਰਿੰਟ ਮਾਹਰ ਦੀ ਟੀਮ ਦੁਆਰਾ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਇਸ ਮੌਕੇ ਏ.ਆਈ ਮਾਲਵਿੰਦਰ ਸਿੰਘ ਨਾਲ, ਹੌਲਦਾਰ ਹਰਮਿੰੰਦਰ ਸਿੰਘ, ਸਰਬਜੀਤ ਕੌਰ, ਹੈੱਡ ਕਾਂਸਟੇਬਲ ਬਿੱਲੂ ਸਿੰਘ ਵੀ ਹਾਜ਼ਰ ਸਨ।
ਘਰ 'ਚ ਠਾਹ-ਠਾਹ ਚੱਲੀਆਂ ਗੋਲੀਆਂ, ਗਲੀ 'ਚ ਦੌੜਿਆ ਖੂਨ ਨਾਲ ਲਥਪੱਥ ਬੰਦਾ
NEXT STORY