ਸਮਾਣਾ (ਅਸ਼ੋਕ) : 2 ਦਿਨ ਪਹਿਲਾਂ ਪੈਰ ਫਿਸਲਣ ਨਾਲ ਭਾਖੜਾ ਨਹਿਰ ’ਚ ਡੁੱਬੇ ਵਿਅਕਤੀ ਦੀ ਲਾਸ਼ ਪਿੰਡ ਧਨੇਠਾ ਨੇੜੇ ਭਾਖੜਾ ਨਹਿਰ ਤੋਂ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਲਾ ਰਾਮ (62) ਦੇ ਪੁੱਤਰ ਜੈਕੀ ਨਿਵਾਸੀ ਸਰਾਂਪੱਟੀ ਬਾਬੀ ਚੌਕ ਸਮਾਣਾ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸ ਦਾ ਪਿਤਾ ਹਰ ਅਮਾਵਸ ਭਾਖੜਾ ਨਹਿਰ ’ਤੇ ਮੱਥਾ ਟੇਕਣ ਜਾਂਦਾ ਸੀ।
ਇਸ ਅਮਾਵਸ ’ਤੇ ਵੀ ਦੁਪਹਿਰ ਸਮੇਂ ਜਦੋਂ ਉਸ ਨੇ ਚੀਕਾ ਰੋਡ ਭਾਖੜਾ ਨਹਿਰ ਪੁਲ ਨੇੜੇ ਆਪਣੀ ਸਕੂਟੀ ਖੜ੍ਹੀ ਕਰਕੇ ਮੱਥਾ ਟੇਕਣ ਲੱਗਾ ਤਾਂ ਪੈਰ ਫਿਸਲਣ ਕਾਰਨ ਉਹ ਨਹਿਰ ਵਿਚ ਡਿੱਗ ਗਿਆ ਅਤੇ ਡੁੱਬ ਗਿਆ। ਘਰ ਵਾਪਸ ਨਾ ਪਹੁੰਚਣ ’ਤੇ ਖੋਜਬੀਨ ਦੌਰਾਨ ਉਸ ਦੇ ਭਾਖੜਾ ਨਹਿਰ ’ਚ ਡਿੱਗ ਜਾਣ ਦਾ ਪਤਾ ਲੱਗਣ ’ਤੇ ਨਹਿਰ ਵਿਚ ਖੋਜ ਸ਼ੁਰੂ ਕੀਤੀ ਗਈ ਅਤੇ ਪਿੰਡ ਧਨੇਠਾ ਨੇੜੇ ਵਗਦੀ ਭਾਖੜਾ ਨਹਿਰ ਵਿਚ ਲਾਸ਼ ਮਿਲਣ ’ਤੇ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਅਧਿਕਾਰੀ ਅਨੁਸਾਰ ਦਰਜ ਬਿਆਨ ਦੇ ਆਧਾਰ ’ਤੇ ਪੁਲਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 194 ਅਧੀਨ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਪੰਜਾਬ ਹਮੇਸ਼ਾ ਦੇਸ਼ ਨਾਲ ਖੜ੍ਹਿਆ, ਹੁਣ ਕੇਂਦਰ ਵੀ ਪੰਜਾਬ ਨਾਲ ਖੜ੍ਹੇ: ਸੁਖਬੀਰ ਬਾਦਲ
NEXT STORY