ਭਵਾਨੀਗੜ੍ਹ (ਕਾਂਸਲ): ਪੰਜਾਬ 'ਚ ਆਮ ਜਨਤਾਂ ਨੂੰ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਖੋਹਲੇ ਜਾ ਰਹੇ ਗੁਰੂ ਨਾਨਕ ਮੋਦੀ ਖ਼ਾਨਿਆਂ ਦੀ ਲੜੀ ਤਹਿਤ ਸੰਗਰੂਰ ਤੋਂ ਬਾਅਦ ਅੱਜ ਸਥਾਨਕ ਸ਼ਹਿਰ ਵਿਖੇ ਵੀ ਸਰਕਾਰੀ ਹਸਪਤਾਲ ਦੇ ਸਾਹਮਣੇ ਚਮਨਦੀਪ ਸਿੰਘ ਮਿਲਖ਼ੀ ਅਤੇ ਸਥਾਨਕ ਗੁਰੂ ਨਾਨਕ ਮੋਦੀਖਾਨੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਮੋਦੀ ਖ਼ਾਨਾ ਖੋਹਲਿਆ ਗਿਆ।ਇਸ ਮੋਦੀਖਾਨੇ ਦਾ ਉਦਘਾਟਨ ਸ਼ਹਿਰ ਦੇ ਚਾਰੇ ਧਰਮਾਂ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈਆਂ ਦੇ ਸੇਵਾਦਾਰਾਂ ਵਲੋਂ ਕੀਤਾ ਗਿਆ।
ਇਹ ਵੀ ਪੜ੍ਹੋ: ਸਰਕਾਰੀ ਥਾਂ 'ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕਈ ਸ਼ਹਿਰਾਂ ਦੀਆਂ ਕੁੜੀਆਂ ਸਨ ਸ਼ਾਮਲ
ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਚਮਨਦੀਪ ਸਿੰਘ ਮਿਲਖ਼ੀ ਨੇ ਕਿਹਾ ਕਿ ਇਸ ਮੋਦੀ ਖ਼ਾਨੇ ਨੂੰ ਚਲਾਉਣ ਲਈ 11 ਮੈਂਬਰੀ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਪ੍ਰਧਾਨ ਸੁਖਦੇਵ ਸਿੰਘ ਨੂੰ
ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੋਦੀ ਖ਼ਾਨੇ 'ਚ ਵਧੀਆ ਮਿਆਰ ਵਾਲੀਆਂ ਕੰਪਨੀਆਂ ਦੀਆਂ ਹਰ ਤਰ੍ਹਾਂ ਦੀਆਂ ਦਵਾਈਆਂ ਲੋਕਾਂ ਨੂੰ ਬਹੁਤ ਹੀ ਸਸਤੇ ਰੇਟਾਂ ਉਪਰ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਆਮ ਲੋਕਾਂ ਦਾ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੋਦੀਖਾਨੇ ਤੋਂ ਮਿਲਣ ਵਾਲੀਆਂ ਦਵਾਈਆਂ ਅਤੇ ਆਮ ਮਾਰਕਿਟ 'ਚ ਕੈਮਿਸਟ ਦੀ ਦੁਕਾਨ ਤੋਂ ਮਿਲਣ ਵਾਲੀਆਂ ਦਵਾਈਆਂ ਦੇ ਰੇਟਾਂ 'ਚ ਵੱਡਾ ਅੰਤਰ ਹੋਵੇਗਾ। ਜਿਸ ਤੋਂ ਹੀ ਜਨਤਾ ਨੂੰ ਪਤਾ ਚਲੇਗਾ ਕਿ ਸਿਹਤ ਸੇਵਾਵਾਂ ਜੋ ਕਿ ਸਰਕਾਰਾਂ ਦਾ ਜਨਤਾ ਨੂੰ ਦੇਣਾ ਮੁੱਢਲਾ ਫਰਜ਼ ਹੈ ਪਰ ਇੱਥੇ ਸਰਕਾਰ ਦੀ ਨਿਗਰਾਨੀ ਹੇਠ ਆਮ ਲੋਕਾਂ ਦੀ ਕਿਸ ਤਰ੍ਹਾਂ ਛਿੱਲ ਲਾਹੀ ਜਾ ਰਹੀ ਹੈ।ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਅਪੀਲ ਕੀਤੀ ਕਿ ਸਰਕਾਰਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਖ਼ਤ ਹਦਾਇਤਾਂ ਕਰਨ ਉਹ ਆਪਣੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਸਹੀ ਤਾਂ ਵਾਜਿਵ ਕਰਕੇ ਹੀ ਪੈਕਿੰਗਾਂ ਉਪਰ ਅੰਕਿਤ ਕਰਨ ਤਾਂ ਜੋ ਮਜਬੂਰ ਮਰੀਜ਼ਾਂ ਦੀ ਲੁੱਟ ਨਾ ਹੋ ਸਕੇ।
ਇਹ ਵੀ ਪੜ੍ਹੋ: ਜਨਾਨੀ ਵਲੋਂ ਦੂਜੀ ਵਾਰ ਕਰਾਇਆ ਪ੍ਰੇਮ ਵਿਆਹ ਵੀ ਨਹੀਂ ਆਇਆ ਰਾਸ, ਨਸ਼ੇੜੀ ਪਤੀ ਦੇ ਤਸ਼ੱਦਦ ਕਾਰਨ ਬੁਰਾ ਹਾਲ
ਇਸ ਮੌਕੇ ਵੱਖ-ਵੱਖ ਧਰਮਾਂ ਦੇ ਸੇਵਾਦਾਰਾਂ ਵੱਲੋਂ ਆਪਣੇ-ਆਪਣੇ ਧਰਮਾਂ ਦੇ ਗੁਰੂਆਂ ਦੀਆਂ ਫੋਟੋਆਂ ਦੇ ਕੇ ਚਮਨਦੀਪ ਸਿੰਘ ਮਿਲਖ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਬਲਜਿੰਦਰ ਸਿੰਘ ਗੋਗੀ ਚੰਨੋਂ, ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਜਸਵਿੰਦਰ ਸਿੰਘ ਚੋਪੜਾ, ਸਵਰਨ ਸਿੰਘ ਮਣਕੂ, ਮਨਜੀਤ ਸਿੰਘ ਮਣਕੂ, ਕ੍ਰਿਸ਼ਨ ਚੌਹਾਨ, ਲਾਲ ਸਿੰਘ ਮਾਨ, ਸੁਖਚੈਨ ਸਿੰਘ ਆਲੋਅਰਖ਼, ਸੁਰਿੰਦਰ ਸਿੰਘ, ਚਰਨ ਸਿੰਘ ਚੋਪੜਾ, ਜਥੇਦਾਰ ਇੰਦਰਜੀਤ ਸਿੰਘ ਤੂਰ, ਰਣਜੀਤ ਸਿੰਘ ਤੂਰ ਕਾਂਗਰਸੀ ਆਗੂ, ਗਗਨਦੀਪ ਸਿੰਘ ਮਾਨ, ਦਰਸ਼ਨ ਸਿੰਘ ਸ਼ਕਤੀਮਾਨ ਸਮੇਤ ਕੋਈ ਹੋਰ ਇਲਾਕਾ ਨਿਵਾਸੀ ਅਤੇ ਗੁਰੂ ਨਾਨਕ ਮੋਦੀ ਖਾਨਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।
ਜ਼ੀਰਾ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 20 ਵਿਅਕਤੀਆਂ ਨੂੰ ਭੇਜਿਆ ਜੇਲ੍ਹ
NEXT STORY