ਮਾਨਸਾ (ਸੰਦੀਪ ਮਿੱਤਲ) - ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਪ੍ਰਧਾਨ ਨਿਤਿਨ ਨਾਬੀਨ ਨੂੰ ਕੌਮੀ ਪ੍ਰਧਾਨ ਬਣਾਉਣ ਨੂੰ ਲੈ ਕੇ ਭਾਜਪਾ ਖੇਮੇ ’ਚ ਚਾਰੇ ਪਾਸੇ ਖੁਸ਼ੀ ਦਾ ਆਲਮ ਹੈ। ਉਹ ਭਾਜਪਾ ਦੇ ਪਹਿਲੀ ਵਾਰ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਬਣੇ ਹਨ, ਜਿਨ੍ਹਾਂ ਤੋਂ ਨੌਜਵਾਨ ਵਰਗ ਢੇਰਾਂ ਉਮੀਦਾਂ, ਆਸਾਂ ਅਤੇ ਸੰਭਾਵਨਾਵਾਂ ਰੱਖ ਰਿਹਾ ਹੈ।
ਨਿਤਿਨ ਨਾਬੀਨ ਨੂੰ ਭਾਰਤੀ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਤੇ ਸਥਾਨਕ ਨੇਤਾਵਾਂ ਤੋਂ ਇਲਾਵਾ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦੀ ਨਿਯੁਕਤੀ ਦੇ ਸਬੰਧ ਵਿਚ ਮੀਟਿੰਗਾਂ ਕਰ ਕੇ ਲੱਡੂ ਵੰਡੇ ਗਏ ਅਤੇ ਭਾਜਪਾ ਆਗੂਆਂ ਨੇ ਨਾਬੀਨ ਨੂੰ ਨੌਜਵਾਨਾਂ ਦਾ ਭਵਿੱਖ ਦੱਸਿਆ। ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਇੰਚਾਰਜ ਅਤੇ ਭਾਜਪਾ ਸੂਬਾਈ ਆਗੂ ਪਰਮਪਾਲ ਕੌਰ ਸਿੱਧੂ, ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਭਾਜਪਾ ਦੇ ਜ਼ਿਲਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਆਦਿ ਨੇ ਕਿਹਾ ਕਿ ਅੱਜ ਦੇਸ਼ ਵਿਚ ਨੌਜਵਾਨ ਭਾਰਤੀ ਜਨਤਾ ਪਾਰਟੀ ਵਿਚ ਆਪਣਾ ਭਵਿੱਖ, ਦੇਸ਼ ਦੀ ਤਰੱਕੀ ਅਤੇ ਭਾਜਪਾ ਸਰਕਾਰਾਂ ਤੋਂ ਅਨੇਕਾਂ ਉਮੀਦਾਂ ਨਾਲ ਆਪਣੇ ਭਵਿੱਖ ਨੂੰ ਦੇਖ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਨਿਤਿਨ ਨਾਬੀਨ ਭਾਜਪਾ ’ਚ ਨਵਾਂ ਜੋਸ਼, ਨਵੀਆਂ ਨੀਤੀਆਂ ਅਤੇ ਨਵੀਂ ਵਿਚਾਰਧਾਰਾ ਦੇ ਨਾਲ-ਨਾਲ ਨੌਜਵਾਨ ਵਰਗ ਨੂੰ ਭਾਜਪਾ ਵੱਲ ਆਕਰਸ਼ਿਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਅੰਦਰ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਆਪਣੀ ਸਰਕਾਰ ਦੌਰਾਨ ਅਜਿਹੇ ਫੈਸਲੇ ਲਏ ਹਨ, ਜਿਨ੍ਹਾਂ ਤੇ ਅੱਜ ਦੇਸ਼ ਮਾਣ, ਗੌਰਵ ਅਤੇ ਪ੍ਰਗਤੀ ਦੀ ਆਸ ਰੱਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਿਤਿਨ ਨਾਬੀਨ ਦੀ ਕੌਮੀ ਪ੍ਰਧਾਨ ਵਜੋਂ ਨਿਯੁਕਤੀ ਨੌਜਵਾਨਾਂ ਅੰਦਰ ਆਸਾਂ, ਉਮੀਦਾਂ ’ਤੇ ਖਰੀ ਉੱਤਰੀ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਅਤੇ ਹਾਈ-ਕਮਾਂਡ ਨੇ ਨਿਤਿਨ ਨਾਬੀਨ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾ ਕੇ ਇਕ ਸੋਹਣਾ ਭਵਿੱਖ ਮੁਖੀ ਅਤੇ ਦੇਸ਼, ਪਾਰਟੀ ਅਤੇ ਨੌਜਵਾਨਾਂ ਦੀਆਂ ਉਮੀਦਾਂ ਵਾਲਾ ਪ੍ਰਧਾਨ ਬਣਾਇਆ ਹੈ।
ਉਨ੍ਹਾਂ ਨੇ ਨਿਤਿਨ ਨਾਬੀਨ ਨੂੰ ਕੌਮੀ ਪ੍ਰਧਾਨ ਵਜੋਂ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਪਾਰਟੀ ਲਈ ਕੰਮ ਕਰਨਾ ਅਤੇ ਨੌਜਵਾਨਾਂ ਲਈ ਨਵੇਂ ਮੁਕਾਮ ਤੈਅ ਕਰਨੇ ਸਾਡਾ ਮਕਸਦ ਹੋਵੇਗਾ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੌਜਵਾਨਾਂ ਦਾ ਭਵਿੱਖ ਦੇਖ ਕੇ ਅੱਗੇ ਵਧ ਰਹੀ ਹੈ।
8 IPS ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
NEXT STORY