ਬੱਧਨੀ ਕਲਾਂ (ਬੱਬੀ)— ਪਿੰਡ ਕੁੱਸਾ ਵਿਖੇ ਇਕ ਨੌਜਵਾਨ ਲ਼ੜਕੇ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਉੱਘੇ ਸਮਾਜ ਸੇਵੀ ਆਗੂ ਪਟਵਾਰੀ ਕੁਲਵੰਤ ਸਿੰਘ ਦਾ ਲ਼ੜਕਾ ਸੀ, ਜਿਸ ਦਾ ਤਕਰੀਬਨ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਹਰਦੀਪ ਸਿੰਘ ਦਾ ਆਪਣੇ ਸਹੁਰਿਆਂ ਨਾਲ ਝਗ਼ੜਾ ਚੱਲਦਾ ਸੀ ਅਤੇ ਉਨ੍ਹਾਂ ਨੇ ਮ੍ਰਿਤਕ 'ਤੇ ਉਸ ਦੇ ਪਰਿਵਾਰ ਖਿਲਾਫ ਅਦਾਲਤ 'ਚ ਕੇਸ ਕੀਤਾ ਹੋਇਆ ਸੀ, ਜਿਸ ਕਾਰਣ ਲ਼ੜਕਾ ਬਹੁਤ ਪ੍ਰੇਸ਼ਾਨ ਰਹਿੰਦਾ ਸੀ।
ਮ੍ਰਿਤਕ ਲ਼ੜਕੇ ਦੇ ਪਿਤਾ ਕੁਲਵੰਤ ਸਿੰਘ ਪਟਵਾਰੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦੇ ਲ਼ੜਕੇ ਨੇ ਨਰਸਿੰਗ ਕੀਤੀ ਹੋਈ ਸੀ। ਚਾਰ ਸਾਲ ਪਹਿਲਾਂ ਪਿੰਡ ਨਿਹਾਲੂਵਾਲ ਜ਼ਿਲਾ ਬਰਨਾਲਾ ਵਿਖੇ ਦੀ ਸੁਖਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਨਾਲ ਵਿਆਹ ਤੋਂ ਬਾਅਦ ਉਹ ਦੋਵੇਂ ਸਪਤਾਲ 'ਚ ਨੌਕਰੀ ਕਰਨ ਲਈ ਮੁਹਾਲੀ ਚਲੇ ਗਏ ਸਨ ਅਤੇ ਤਕਰੀਬਨ 6 ਮਹੀਨੇ ਬਾਅਦ ਉਸ ਦੀ ਨੂੰਹ ਉਥੇ ਕੋਚਿੰਗ ਲੈਣ ਲੱਗ ਪਈ, ਜਿਸ ਤੋਂ ਬਾਅਦ ਉਨ੍ਹਾਂ ਪੀ.ਜੀ.ਆਈ. 'ਚ ਆਪਣੀ ਸਿਲੈਕਸ਼ਨ ਲਈ ਟੈਸਟ ਵੀ ਦਿੱਤਾ ਪਰ ਉਹ ਸਿਲੈਕਟ ਨਹੀਂ ਹੋਏ, ਬਾਅਦ 'ਚ ਉਹ ਲੁਧਿਆਣਾ ਆ ਗਏ, ਜਿਥੇ ਮੇਰੀ ਨੂੰਹ ਦੀ ਇਕ ਹਸਪਤਾਲ 'ਚ ਸਿਲੈਕਸ਼ਨ ਹੋ ਗਈ ਅਤੇ ਮੇਰਾ ਲ਼ੜਕਾ ਵੀ ਲੁਧਿਆਣਾ ਵਿਖੇ ਹਸਪਤਾਲ 'ਚ ਨੌਕਰੀ ਕਰਨ ਲੱਗ ਪਿਆ, ਇਸ ਦੌਰਾਨ ਦੋਵਾਂ ਜੀਆਂ ਵਿਚਕਾਰ ਮਾਮੂਲੀ ਤਕਰਾਰ ਹੋ ਗਿਆ, ਜਿਸ 'ਤੇ ਮੇਰੇ ਲ਼ੜਕੇ ਦਾ ਸਹੁਰਾ ਅਤੇ ਉਸ ਦਾ ਇਕ ਹੋਰ ਰਿਸ਼ਤੇਦਾਰ ਉਥੇ ਗਏ ਅਤੇ ਕਿਰਾਏ ਦੇ ਮਕਾਨ 'ਚ ਰਹਿਣ ਦਾ ਰੌਲਾ ਪਾਉਂਦਿਆਂ ਮੇਰੇ ਲ਼ੜਕੇ ਨੂੰ ਬੁਰਾ-ਭਲਾ ਬੋਲ ਕੇ ਉਥੋਂ ਸਾਮਾਨ ਚੁੱਕ ਲਿਆਏ ਅਤੇ ਨਾਲ ਹੀ ਮੇਰੀ ਨੂੰਹ ਨੂੰ ਵੀ ਆਪਣੇ ਪਿੰਡ ਲੈ ਆਏ, ਜਿਸ ਤੋਂ ਬਾਅਦ ਉਨ੍ਹਾਂ ਸਾਡੇ ਖਿਲਾਫ ਅਦਾਲਤ ਕੇਸ ਦਾਇਰ ਕਰ ਦਿੱਤਾ, ਮ੍ਰਿਤਕ ਦੇ ਪਿਤਾ ਨੇ ਕਿਹਾ ਕੇ ਮੇਰਾ ਲ਼ੜਕਾ ਹੁਣ ਜਦੋਂ ਤਰੀਕ 'ਤੇ ਜਾਂਦਾ ਸੀ ਤਾਂ ਉਸ ਦਾ ਸਹੁਰਾ ਉਸ ਨੂੰ ਬੁਰਾ-ਭਲਾ ਬੋਲਦਾ ਸੀ ਅਤੇ ਪਿਛਲੇ ਦਿਨੀਂ ਵੀ ਉਸ ਨਾਲ ਅਜਿਹਾ ਹੀ ਸਲੂਕ ਉਸ ਨੇ ਕੀਤਾ, ਜਿਸ ਕਾਰਣ ਹਰਦੀਪ ਸਿੰਘ ਨੇ ਬੀਤੀ ਰਾਤ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਇਕ ਥਾਣੇਦਾਰ ਨੈਬ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਲ਼ੜਕੇ ਦੇ ਪਿਤਾ ਕੁਲਵੰਤ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਕੁੱਸਾ ਦੇ ਬਿਆਨਾਂ 'ਤੇ ਲ਼ੜਕੇ ਦੇ ਸਹੁਰੇ ਸੁਖਵਿੰਦਰ ਸਿੰਘ ਵਾਸੀ ਨਿਹਾਲੂਵਾਲਾ (ਬਰਨਾਲਾ) ਅਤੇ ਅਜਮੇਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਸਾਹਿਬਾਜਪੁਰਾ ਖਿਲਾਫ ਮਾਮਲਾ ਦਰਜ ਕਰ ਲਿਆ। ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਸਹਾਇਕ ਥਾਣੇਦਾਰ ਨੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਵੱਲੋਂ ਇਕ ਸੋਸਾਈਡ ਨੋਟ ਵੀ ਲਿਖਿਆ ਗਿਆ ਸੀ, ਜਿਸ ਦੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ, ਜਲਦ ਹੀ ਇਸ ਮਾਮਲੇ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪੰਜਾਬ 'ਚ ਆਏ ਹੜ੍ਹ ਲਈ ਸਿਆਸੀ ਲੀਡਰਸ਼ਿਪ ਜ਼ਿੰਮੇਵਾਰ : ਖਹਿਰਾ
NEXT STORY