ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ’ਚੋਂ ਲੰਘਦੀ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇ ਨੰਬਰ 7 'ਤੇ ਪਟਿਆਲਾ ਰੋਡ ਉਪਰ ਹਾਈਵੇ ਵਿਚਕਾਰ ਪਏ ਡੂੰਘੇ ਟੋਏ ਕਾਰਨ ਅੱਜ ਇਕ ਬ੍ਰੀਜ਼ਾ ਗੱਡੀ ਤੇ ਰੇਤੇ ਨਾਲ ਭਰੇ ਟਰੱਕ-ਟਰਾਲੇ ਬੇਕਾਬੂ ਹੋ ਕੇ ਹਾਈਵੇ ਵਿਚਕਾਰ ਪਲਟ ਗਿਆ, ਜਿਸ ਵਿੱਚ ਕਾਰ ਸਵਾਰ ਵਿਅਕਤੀਆਂ ਤੇ ਟਰੱਕ-ਟਰਾਲੇ ਚਾਲਕ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬ੍ਰੀਜ਼ਾ ਕਾਰ ਸਵਾਰ ਪੱਤਰਕਾਰ ਨੇ ਦੱਸਿਆ ਕਿ ਅੱਜ ਉਹ ਆਪਣੇ ਕੈਮਰਾਮੈਨ ਤੇ ਇਕ ਹੋਰ ਸਾਥੀ ਨਾਲ ਕਵਰੇਜ ਕਰਨ ਲਈ ਪਟਿਆਲਾ ਤੋਂ ਬਰਨਾਲਾ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਭਵਾਨੀਗੜ੍ਹ ਵਿਖੇ ਨਾਭਾ ਕੈਂਚੀਆਂ ਦੇ ਓਵਰਬ੍ਰਿਜ਼ ਨੂੰ ਪਾਰ ਕਰਕੇ ਆਪਣੇ ਅੱਗੇ ਜਾ ਰਹੇ ਇਕ ਟਰੱਕ-ਟਰਾਲੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਾਈਵੇ ਵਿਚਕਾਰ ਪਏ ਡੂੰਘੇ ਟੋਏ ਤੋਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਹਾਈਵੇ ਦੇ ਵਿਚਕਾਰ ਪਲਟ ਗਈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ
ਇਸ ਦੌਰਾਨ ਹੀ ਉਨ੍ਹਾਂ ਦੀ ਗੱਡੀ ਤੇ ਇਕ ਬੱਚਿਆਂ ਨਾਲ ਭਰੇ ਸਕੂਲ ਵਾਹਨ ਨੂੰ ਬਚਾਉਂਦੇ ਸਮੇਂ ਰੇਤੇ ਨਾਲ ਭਰਿਆ ਟਰੱਕ-ਟਰਾਲਾ ਵੀ ਬੇਕਾਬੂ ਹੋ ਕੇ ਹਾਈਵੇ ਦੀਆਂ ਗਰੀਲਾਂ ਨੂੰ ਤੋੜਦਾ ਹੋਇਆ ਡਿਵਾਈਡਰ ਪਾਰ ਕਰਕੇ ਸਰਵਿਸ ਰੋਡ 'ਤੇ ਪਲਟ ਗਿਆ। ਇਸ ਹਾਦਸੇ ’ਚ ਟਰੱਕ-ਟਰਾਲੇ ਦਾ ਚਾਲਕ ਸੁਰਿੰਦਰ ਕੁਮਾਰ ਵਾਸੀ ਅਲੀਆਸਪੁਰ ਅੰਬਾਲਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਤੇ ਬ੍ਰੀਜ਼ਾ ਕਾਰ ’ਚ ਸਵਾਰ ਪੱਤਰਕਾਰ ਰਾਜਦੀਪ ਭੁੱਲਰ, ਮਹਿਕ ਤੇ ਕੈਮਰਾਮੈਨ ਪਰਵਿੰਦਰ ਸਿੰਘ ਦੇ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ 'ਚ ਵਾਪਰਿਆ ਭਿਆਨਕ ਹਾਦਸਾ, 2 ਜਣਿਆਂ ਦੀ ਮੌਤ, ਕਾਰ ਕੱਟ ਕੇ ਕੱਢੀਆਂ ਲਾਸ਼ਾਂ
ਮੌਕੇ 'ਤੇ ਮੌਜੂਦ ਲੋਕਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇੱਥੇ ਕੱਟ ਨੇੜੇ ਹਾਈਵੇ 'ਤੇ ਡੂੰਘੇ-ਡੂੰਘੇ ਟੋਏ ਪਏ ਹੋਏ ਹਨ ਤੇ ਬਰਸਾਤ ਦੇ ਦਿਨਾਂ ’ਚ ਇਹ ਪਾਣੀ ਨਾਲ ਭਰਨ ਕਾਰਨ ਨਜ਼ਰ ਵੀ ਨਹੀਂ ਆਉਂਦੇ, ਜਿਸ ਕਾਰਨ ਅਕਸਰ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਕਿਹਾ ਕਿ ਟੋਲ ਪਲਾਜ਼ਾ ਵੱਲੋਂ ਟੋਲ ਦੀ ਲਗਾਤਾਰ ਵਸੂਲੀ ਕੀਤੇ ਜਾਣ ਦੇ ਬਾਵਜੂਦ ਵੀ ਇਸ ਹਾਈਵੇ ਦੀ ਰੀਪੇਅਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਹਾਈਵੇ ਦੀ ਮੈਂਟੀਨੈਂਸ ਏਜੰਸੀ ਦੇ ਏ. ਐੱਸ. ਪਟੇਲ ਦੇ ਪੋਜੈਕਟ ਮੈਨੇਜਰ ਸੰਤੋਸ਼ ਸੈਨ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਹਾਈਵੇ ਦੀ ਪੂਰੀ ਤਰ੍ਹਾਂ ਰੀਪੇਅਰ ਕਰ ਦਿੱਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਲੁਧਿਆਣਾ ਸਟੇਸ਼ਨ 'ਤੇ ਪਾਣੀ ਲੈਣ ਉੱਤਰੀ ਮਾਂ, ਟਰੇਨ 'ਚ ਰਹਿ ਗਏ 2 ਬੱਚੇ, ਰੋ-ਰੋ ਹੋਇਆ ਬੁਰਾ ਹਾਲ
NEXT STORY