ਜਲੰਧਰ (ਗੁਲਸ਼ਨ)- ਮੰਗਲਵਾਰ ਦੁਪਹਿਰ ਦਿੱਲੀ-ਪਠਾਨਕੋਟ ਐਕਸਪ੍ਰੈੱਸ ਤੋਂ ਲੁਧਿਆਣਾ ਸਟੇਸ਼ਨ ’ਤੇ ਪਾਣੀ ਲੈਣ ਲਈ ਹੇਠਾਂ ਉਤਰੀ ਇਕ ਔਰਤ ਦੇ 2 ਬੱਚੇ ਟਰੇਨ ’ਚ ਹੀ ਛੁੱਟ ਗਏ। ਦੋਵੇਂ ਬੱਚੇ ਟਰੇਨ ’ਚ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚ ਗਏ ਅਤੇ ਮਾਂ ਲੁਧਿਆਣਾ ਸਟੇਸ਼ਨ ’ਤੇ ਹੀ ਰੋਂਦੀ ਰਹੀ ਅਤੇ ਬਾਅਦ ’ਚ ਦੂਸਰੀ ਟਰੇਨ ਫੜ ਕੇ ਜਲੰਧਰ ਵੱਲ ਰਵਾਨਾ ਹੋਈ। ਟਰੇਨ ’ਚ ਸਵਾਰ ਪੁਲਸ ਮੁਲਾਜ਼ਮਾਂ ਨੇ ਇਕ ਕੰਬਲ ’ਚ ਲਪੇਟੇ ਨਵਜੰਮੇ ਅਤੇ ਦੂਜੇ ਹੱਥ ’ਚ ਦੁੱਧ ਦੀ ਬੋਤਲ ਲੈ ਕੇ ਬੈਠੇ ਬੱਚੇ ਨੂੰ ਰੋਂਦੇ ਹੋਏ ਵੇਖਿਆ, ਜਿਵੇਂ ਹੀ ਉਹ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੇ ਤਾਂ ਉਨ੍ਹਾਂ ਡਿਊਟੀ ’ਤੇ ਮੌਜੂਦ ਜੀ. ਆਰ. ਪੀ. ਦੇ ਸਬ-ਇੰਸ. ਗੁਲਜ਼ਾਰ ਸਿੰਘ ਨੂੰ ਸੂਚਨਾ ਦਿੱਤੀ। ਉਨ੍ਹਾਂ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਬੱਚਿਆਂ ਨੂੰ ਡੀ-5 ਕੋਚ ਤੋਂ ਉਤਾਰ ਕੇ ਫਗਵਾੜਾ ਤੇ ਲੁਧਿਆਣਾ ਰੇਲਵੇ ਸਟੇਸ਼ਨਾਂ ’ਤੇ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਜੀ. ਆਰ. ਪੀ. ਅਤੇ ਆਰ. ਪੀ. ਐੱਫ਼. ਦੇ ਜਵਾਨ ਸਰਗਰਮ ਹੋ ਗਏ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’
ਲੁਧਿਆਣਾ ਤੋਂ ਜਲੰਧਰ ਆ ਰਹੀ ਉਕਤ ਔਰਤ ਪਹਿਲਾਂ ਫਗਵਾੜਾ ਸਟੇਸ਼ਨ ’ਤੇ ਉਤਰੀ, ਜਿਸ ਨੂੰ ਉੱਥੋਂ ਦੀ ਪੁਲਸ ਨੇ ਦੂਜੀ ਰੇਲਗੱਡੀ ’ਚ ਜਲੰਧਰ ਭੇਜ ਦਿੱਤਾ ਪਰ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਉਤਰ ਗਈ। ਕੈਂਟ ਤੋਂ ਉਸ ਨੂੰ ਜਲੰਧਰ ਸਿਟੀ ਸਟੇਸ਼ਨ ਲਿਜਾਇਆ ਗਿਆ।
ਔਰਤ ਤੋਂ ਪੁੱਛਗਿੱਛ ਕਰਨ ’ਤੇ ਇੰ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਇਕ ਬੱਚਾ 6 ਮਹੀਨੇ ਦਾ ਅਤੇ ਦੂਜਾ ਡੇਢ ਸਾਲ ਦਾ ਹੈ। ਬੱਚਿਆਂ ਦੀ ਮਾਂ ਦਾ ਨਾਂ ਅਨੁਰਾਧਾ ਹੈ। ਉਸ ਦਾ ਪਤੀ ਮੰਗਲ ਸਿੰਘ ਰਾਜਸਥਾਨ ’ਚ ਫਰੂਟ ਦੀ ਰੇਹੜੀ ਲਾਉਂਦਾ ਹੈ। ਉਸ ਨੇ ਔਰਤ ਤੋਂ ਫੋਨ ਨੰਬਰ ਲੈ ਕੇ ਉਸ ਦੇ ਪਤੀ ਨੂੰ ਵੀ ਸੂਚਿਤ ਕੀਤਾ। ਦੇਰ ਰਾਤ ਮੰਗਲ ਸਿੰਘ ਵੀ ਜਲੰਧਰ ਪਹੁੰਚ ਗਿਆ। ਥਾਣਾ ਜੀ. ਆਰ. ਪੀ. ਦੇ ਸਬ-ਇੰਸ. ਗੁਲਜ਼ਾਰ ਸਿੰਘ ਅਤੇ ਮੁਨਸ਼ੀ ਸੁਜੀਤ ਕੁਮਾਰ ਨੇ ਲਿਖ਼ਤੀ ਕਾਰਵਾਈ ਕਰਕੇ ਬੱਚੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ। ਦੋਵੇਂ ਬੱਚਿਆਂ ਨੂੰ ਗੋਦ ਵਿਚ ਲੈ ਕੇ ਮਾਪੇ ਬਹੁਤ ਖ਼ੁਸ਼ ਹੋਏ ਅਤੇ ਇੰਸ. ਗੁਲਜ਼ਾਰ ਸਿੰਘ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : 6 ਮਹੀਨਿਆਂ ਬਾਅਦ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮਰੀਜ਼ ਮੌਤ, ਜਾਣੋ ਕੀ ਹੈ ਤਾਜ਼ਾ ਸਥਿਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ: ਖ਼ੁਦ ਨੂੰ ਬਿਹਤਰ ਦੱਸਣ ਤੇ ਭਾਜਪਾ ਸੰਗਠਨ ਦਾ ਭੱਠਾ ਬਿਠਾਉਣ ’ਚ ਜੁਟੇ ‘ਨੇਤਾ ਜੀ’
NEXT STORY