ਗਿੱਦਡ਼ਬਾਹਾ, (ਸੰਧਿਆ)- ਬੁੱਧਵਾਰ ਦੀ ਰਾਤ ਅਤੇ ਵੀਰਵਾਰ ਦੀ ਸਵੇਰੇ ਕਰੀਬ 12:45 ਵਜੇ ਹੁਸਨਰ ਰੋਡ ਕੋਲ ਲੱਗੇ ਆਰ. ਓ. ਸਿਸਟਮ ਦੇ ਸਾਹਮਣੇ ਡਿਊਟੀ ’ਤੇ ਜਾ ਰਹੇ ਨੌਜਵਾਨ ਨੂੰ ਇਕ ਕਾਰ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਜਦੋਂ ਸਕੂਟਰੀ ਚਾਲਕ ਘਰੋਂ ਰਾਤ ਕਰੀਬ 12:00 ਵਜੇ ਮਾਰਕਫੈੱਡ ਵਿਖੇ ਡਿਊਟੀ ’ਤੇ ਜਾ ਰਿਹਾ ਸੀ ਤਾਂ ਉਕਤ ਹਾਦਸਾ ਵਾਪਰ ਗਿਆ। ਜ਼ਖਮੀ ਅਮਨ ਟਾਂਕ (20) ਪੁੱਤਰ ਰਵੀ ਕੁਮਾਰ ਟਾਂਕ ਦੇ ਵੱਡੇ ਭਰਾ ਮੰਗੂ ਟਾਂਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਛੋਟਾ ਭਰਾ ਅਮਨ ਰੋਜ਼ਾਨਾ ਦੀ ਤਰ੍ਹਾਂ ਨਾਈਟ ਡਿਊਟੀ ਲਈ ਰਾਤ ਦੇ ਕਰੀਬ 12:30 ਵਜੇ ਵਾਲਮੀਕਿ ਮੁਹੱਲੇ ’ਚ ਸਥਿਤ ਆਪਣੇ ਘਰੋਂ ਐਕਟਿਵਾ ਬਿਨਾਂ ਨੰਬਰੀ ’ਤੇ ਸਵਾਰ ਹੋ ਕੇ ਮਾਰਕਫੈੱਡ ਲਈ ਰਵਾਨਾ ਹੋਇਆ। ਗਊਸ਼ਾਲਾ ਲੰਘਦੇ ਹੀ ਹੁਸਨਰ ਰੋਡ ’ਤੇ ਉਸ ਨੂੰ ਕਿਸੇ ਅਣਪਛਾਤੇ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਨੇ ਦੱਸਿਆ ਕਿ ਜਦੋਂ ਉਹ ਹਾਦਸੇ ਵਾਲੀ ਜਗ੍ਹਾ ’ਤੇ ਪੁੱਜਾ ਤਾਂ ਉੱਥੋਂ ਐਕਟਿਵਾ ਵੀ ਚੋਰੀ ਹੋ ਚੁੱਕੀ ਸੀ ਪਰ ਵਾਹਨ ਚਾਲਕ ਦੇ ਵਾਹਨ ਦੀ ਨੰਬਰ ਪਲੇਟ ਟੁੱਟ ਕੇ ਉੱਥੇ ਡਿੱਗੀ ਹੋਈ ਟੁਕਡ਼ਿਆਂ ਵਿਚ ਮਿਲੀ।
ਜੈਤੋ ਵਿਖੇ ਡੇਂਗੂ ਨਾਲ ਪੀਡ਼ਤ 42 ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY