ਜੀਰਾ (ਗੁਰਮੇਲ ਸੇਖਵਾਂ) — ਇਲਾਕੇ ਵਿਚ ਤਲਾਕਸ਼ੁਦਾ ਲੜਕੀ ਨੂੰ ਕੁਆਰੀ ਦੱਸ ਕੇ ਧੋਖੇ ਨਾਲ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਸਹੁਰਾ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਲੜਕੀ ਨੂੰ ਕੁਆਰੀ ਦੱਸ ਵਿਆਹ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੜਕੀ ਸੁਹਰੇ ਘਰ ਵਿਚੋਂ ਜੇਵਰਾਤ ਅਤੇ ਬੁਲਟ ਮੋਟਰਸਾਈਕਲ ਬਿਨਾਂ ਪੁੱਛੇ ਲੈ ਗਈ ਅਤੇ ਹੁਣ ਸੋਹਰੇ ਪਰਿਵਾਰ ਤੋਂ ਤਲਾਕ ਦੇਣ ਬਦਲੇ 25 ਲੱਖ ਰੁਪਏ ਦੀ ਮੰਗ ਕਰ ਰਹੀ ਹੈ। ਸਹੁਰਾ ਪਰਿਵਾਰ ਵਲੋਂ ਇਨ੍ਹਾਂ ਦੋਸ਼ਾਂ ਤਹਿਤ ਥਾਣਾ ਸਦਰ ਜੀਰਾ ਦੀ ਪੁਲਸ ਨੇ ਵਿਆਹੁਤਾ ਲੜਕੀ ਸਮੇਤ 6 ਲੋਕਾਂ ਖਿਲਾਫ ਧੋਖਾਧੜੀ ਅਤੇ ਹੋਰ ਜੁਰਮਾਂ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਖ਼ਬਰ, 31 ਮਾਰਚ ਤੋਂ ਪੈਸਿਆਂ ਦੇ ਲੈਣਦੇਣ ਲਈ ਕਰਨਾ ਹੋਵੇਗਾ ਇਹ ਕੰਮ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾ ਵਿਚ ਮੁਦੱਈ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਬੋਘੇਵਾਲਾ ਨੇ ਦੱਸਿਆ ਕਿ ਉਸਦੀ ਪਤਨੀ ਸਰਬਜੀਤ ਕੌਰ ਉਰਫ ਨਮਨਪ੍ਰੀਤ ਕੌਰ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਤੇ ਬਾਅਦ ਵਿਚ ਤਲਾਕ ਹੋ ਗਿਆ ਸੀ। ਦੋਸ਼ੀ ਭਗਵਾਨ ਸਿੰਘ ਪੁੱਤਰ ਦਰਬਾਰਾ ਸਿੰਘ, ਰਾਜਵਿੰਦਰ ਕੌਰ ਪਤਨੀ ਭਗਵਾਨ ਸਿੰਘ, ਹਰਪਾਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਦਫਤਰੀ ਵਾਲਾ ਜ਼ਿਲ੍ਹਾ ਪਟਿਆਲਾ, ਇੰਦਰਜੀ ਸਿੰਘ ਪੁੱਤਰ ਸਤਨਾਮ ਸਿੰਘ ਤੇ ਬਲਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਪਿੰਡ ਸੋਹਲ ਜ਼ਿਲ੍ਹਾ ਤਰਨਤਾਰਨ ਨੇ ਲੜਕੀ ਨੂੰ ਕੁਆਰੀ ਦੱਸ ਕੇ ਉਸਦੇ ਨਾਲ ਵਿਆਹ ਕਰਵਾਇਆ ਹੈ। ਮੁਦੱਈ ਅਨੁਸਾਰ ਵਿਆਹ ਤੋਂ ਬਾਅਦ ਨਮਨਪ੍ਰੀਤ ਕੌਰ ਉਰਫ ਸਰਬਜੀਤ ਕੌਰ ਉਸਦੇ ਨਾਲ ਝਗੜਾ ਕਰਨ ਲੱਗ ਪਈ ਅਤੇ ਨਾਮਜਦ ਲੋਕਾਂ ਨਾਲ ਮਿਲ ਕੇ ਮੁਦੱਈ ਦੇ ਘਰ ਵਿਚੋਂ ਬਿਨ੍ਹਾਂ ਪੁੱਛੇ ਜੇਵਰਾਤ ਅਤੇ ਬੁਲਟ ਮੋਟਰਸਾਈਕਲ ਲੈ ਕੇ ਚਲੀ ਗਈ। ਮੁਦੱਈ ਅਨੁਸਾਰ ਹੁਣ ਉਸਦੀ ਪਤਨੀ ਅਤੇ ਨਾਮਜਦ ਲੋਕ ਧੱਕੇ ਨਾਲ ਉਸਦੇ ਤਲਾਕ ਦੇਣ ਅਤੇ 25 ਲੱਖ ਰੁਪਏ ਦੀ ਮੰਗ ਕਰਦੇ ਹਨ। ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ
ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੌਜਵਾਨ ਕਿਸਾਨ ਦੀ ਮੌਤ
NEXT STORY