ਸੰਗਰੂਰ (ਬੇਦੀ, ਹਰਜਿੰਦਰ) : ਬੀਤੇ ਦਿਨੀਂ ਸੁਨਾਮ ਵਿਖੇ ਇਕ ਗ੍ਰੰਥੀ ਵਲੋਂ ਬੱਚੇ ਦੀ ਕੀਤੀ ਕੁੱਟਮਾਰ ਤੋਂ ਬਾਅਦ ਪੁਲਸ ਵਲੋਂ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਉਕਤ ਬੱਚੇ ਅਤੇ ਉਸਦੇ ਭਰਾ ਨੂੰ ਪਿੰਗਲਵਾੜੇ ਸੰਗਰੂਰ 'ਚ ਭੇਜ ਦਿੱਤਾ ਗਿਆ ਸੀ ਤੇ ਅੱਜ ਬੱਚਿਆਂ ਦੀ ਮਾਤਾ ਆਪਣੇ ਰਿਸ਼ਤੇਦਾਰਾਂ ਨਾਲ ਉਕਤ ਬੱਚਿਆਂ ਨੂੰ ਲੈਣ ਲਈ ਪਿੰਗਲਵਾੜੇ ਪਹੁੰਚੀ।
ਜ਼ਿਕਰਯੋਗ ਹੈ ਕਿ ਸੁਨਾਮ ਦੇ ਇਕ ਘਰ ਨੁਮਾ ਗੁਰਦੁਆਰੇ 'ਚ ਦੋ ਬੱਚਿਆਂ 'ਚੋਂ ਇਕ ਨਾਲ ਗੁਰਦੁਆਰੇ ਦੇ ਇੱਕ ਗ੍ਰੰਥੀ ਵਲੋਂ ਮਾਰਕੁੱਟ ਦੀ ਵੀਡੀਓ ਬਣਾਏ ਜਾਣ ਤੋਂ ਬਾਅਦ ਸੋਸ਼ਲ ਵਰਕਰ ਜਤਿੰਦਰ ਜੈਨ ਦੇ ਨਾਲ ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਦੇ ਧਿਆਨ 'ਚ ਮਾਮਲਾ ਲਿਆਂਦਾ ਗਿਆ ਸੀ, ਜਿਸ 'ਤੇ ਤੁਰੰਤ ਕਰਵਾਈ ਕੀਤੀ ਗਈ ਤੇ ਗ੍ਰੰਥੀ ਤੇ ਜੁਬੇਨਾਈਲ ਜਸਟਿਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਸ਼ੁੱਕਰਵਾਰ ਸਵੇਰੇ ਆਰ. ਟੀ. ਆਈ. ਐਕਟੀਵਿਸਟ ਜਤਿੰਦਰ ਜੈਨ, ਸੀਟੀ ਬਚਾਓ ਟੀਮ ਦੇ ਅਨਿਲ ਗੋਇਲ, ਸੋਨੂੰ ਸਿੰਗਲਾ ਅਤੇ ਪਰਮਜੀਤ ਸਿੰਘ ਇਨ੍ਹਾਂ ਬੱਚਿਆਂ ਨੂੰ ਮਿਲਣ ਪੁੱਜੇ ਪਰ ਕੁਝ ਦੇਰ ਬਾਅਦ ਉਨ੍ਹਾਂ ਦੀ ਮਾਤਾ ਵੀ ਉੱਥੇ ਪਹੁੰਚ ਗਈ। ਬਾਲ ਸਿੱਖਿਆ ਅਧਿਕਾਰੀ ਵਲੋਂ ਪੱਤਰ ਜਾਰੀ ਕਰਕੇ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਦੀ ਮਾਤਾ ਦੀ ਨੂੰ ਸੌਂਪਣ ਦਾ ਆਦੇਸ਼ ਦਿੱਤਾ ਗਿਆ।
ਕੈਂਟਰ ਤੇ ਟ੍ਰੈਕਟਰ-ਟਰਾਲੀ ਦੀ ਟੱਕਰ 'ਚ ਇਕ ਦੀ ਮੌਤ
NEXT STORY