ਭਵਾਨੀਗੜ੍ਹ (ਕਾਂਸਲ) : ਪਿੰਡ ਨਾਗਰੀ ਵਿਖੇ ਜਲ ਸਪਲਾਈ ਵਿਭਾਗ ਦੀ ਪਾਣੀ ਵਾਲੀ ਟੈਂਕੀ 'ਤੇ ਪਾਵਰਕਾਮ ਵਿਭਾਗ ਵੱਲੋਂ ਲਗਾਏ ਗਏ ਨਵੀਂ ਤਕਨੀਕ ਵਾਲੇ ਚਿੱਪ ਵਾਲੇ ਮੀਟਰ ਦਾ ਵਿਰੋਧ ਕਰਦਿਆਂ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਆਗੂਆਂ ਤੇ ਪਿੰਡ ਵਾਸੀਆਂ ਵੱਲੋਂ ਪੁੱਟ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਨਾਗਰੀ ਵਿਖੇ ਪਾਵਰਕਾਮ ਵਿਭਾਗ ਵੱਲੋਂ ਜੋ ਜਲ ਸਪਲਾਈ ਵਿਭਾਗ ਦੀ ਪਾਣੀ ਵਾਲੀ ਟੈਂਕੀ 'ਤੇ ਚਿੱਪ ਵਾਲਾ ਮੀਟਰ ਲਗਾਇਆ ਗਿਆ ਸੀ, ਉਸ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਨੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਚੌਕ ਦੀ ਅਗਵਾਈ ਹੇਠ ਪੁੱਟ ਦਿੱਤਾ।
ਇਹ ਵੀ ਪੜ੍ਹੋ : ਬਲੈਰੋ ਤੇ ਮੋਟਰਸਾਈਕਲ ਵਿਚਾਲੇ ਹੋਏ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
ਹਰਜੀਤ ਸਿੰਘ ਮਹਿਲਾ ਤੇ ਬਲਾਕ ਆਗੂ ਅਮਨਦੀਪ ਸਿੰਘ ਮਹਿਲਾ ਚੌਕ ਨੇ ਕਿਹਾ ਕਿ ਮੋਦੀ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਤੇ ਦੇਸ਼ ਦੇ ਸਾਰੇ ਸਰਕਾਰੀ ਜਨਤਕ ਅਦਾਰਿਆ ਨੂੰ ਨਿੱਜੀ ਹੱਥਾਂ ’ਚ ਦੇਣ ਲਈ ਵੇਚ ਰਹੀ। ਆਪਣੀ ਇਸ ਲੋਕ ਵਿਰੋਧੀ ਨੀਤੀ ਤਹਿਤ ਸਰਕਾਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ’ਚ ਹੈ। ਉਨ੍ਹਾਂ ਕਿਹਾ ਕਿ ਪਿੰਡ ਨਾਗਰੀ ਵਿਖੇ ਕਾਰਪੋਰੇਟ ਘਰਾਣਿਆਂ ਦੀ ਨੀਤੀ ਤਹਿਤ ਸਰਕਾਰ ਦੇ ਇਸ਼ਾਰੇ 'ਤੇ ਬਿਜਲੀ ਵਿਭਾਗ ਵੱਲੋਂ ਇਹ ਚਿੱਪ ਵਾਲੇ ਮੀਟਰ ਪਿੰਡਾਂ ਦੀਆਂ ਸਾਂਝੀਆਂ ਥਾਵਾਂ 'ਤੇ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਮੀਟਰ ਲੋਕਾਂ ਦੇ ਘਰਾਂ ਵਿੱਚ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਜਥੇਬੰਦੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਤੇ ਜਥੇਬੰਦੀ ਨਾ ਹੀ ਪਿੰਡਾਂ ਤੇ ਸ਼ਹਿਰਾਂ ’ਚ ਇਹ ਚਿੱਪ ਵਾਲੇ ਮੀਟਰ ਲੱਗਣ ਦੇਵੇਗੀ ਤੇ ਨਾ ਹੀ ਪਾਰਵਕਾਮ ਵਿਭਾਗ ਨੂੰ ਵੇਚਣ ਦੀਆਂ ਚਾਲਾਂ ’ਚ ਸਰਕਾਰ ਨੂੰ ਕਾਮਯਾਬ ਹੋਣ ਦੇਵੇਗੀ। ਇਸ ਲਈ ਜਥੇਬੰਦੀ ਵੱਲੋਂ ਇੱਥੇ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਿੰਡ ਨਾਗਰੀ ਦੇ ਇਕਾਈ ਪ੍ਰਧਾਨ ਹਰਕਮਲ ਸਿੰਘ ਤੇ ਪਰਗਟ ਸਿੰਘ ਸਮੇਤ ਕਿਸਾਨ ਮਜ਼ਦੂਰ ਮੌਜੂਦ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸੁਖਬੀਰ ਬਾਦਲ ਦੀ PM ਮੋਦੀ ਨੂੰ ਚਿੱਠੀ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਲੈ ਕੇ ਕੀਤੀ ਇਹ ਅਪੀਲ
NEXT STORY