ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਬੀਤੀ ਦਿਨ ਮੁੱਖ ਮੰਤਰੀ ਚੰਨੀ ਅਤੇ ਵਿਜੇਇੰਦਰ ਸਿੰਗਲਾ ਵੱਲੋਂ ਸੰਗਰੂਰ ਵਿਖੇ ਰੱਖੇ ਗਏ ਨੀਂਹ ਪੱਥਰਾਂ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆ ਸੰਗਰੂਰ ਤੋਂ ‘ਆਪ’ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਨੀਂਹ ਪੱਥਰ ਸਿਰਫ਼ ਆਉਣ ਵਾਲੀਆਂ ਚੋਣਾਂ ਲਈ ਦਿਖਾਵੇਬਾਜ਼ੀ ਹਨ। ਜੇਕਰ ਵਿਜੇਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਸੰਗਰੂਰ ਪ੍ਰਤੀ ਇਨ੍ਹੇ ਫ਼ਿਕਰਮੰਦ ਸਨ ਤਾਂ ਬੀਤੇ ਪੰਜ ਸਾਲ ਵਿੱਚ ਇਹ ਪ੍ਰਾਜੈਕਟ ਕਿਉਂ ਨਹੀ ਆਏ ਅਤੇ ਸ਼ੁਰੂ ਕਿਉਂ ਨਹੀਂ ਹੋਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਉਨ੍ਹਾਂ ਨੇ ਕਿਹਾ ਕਿ ਇਹ ਐਲਾਨ ਮੁੱਖ ਮੰਤਰੀ ਚੰਨੀ ਦੇ ਬਾਕੀ ਐਲਾਨਾਂ ਦੀ ਤਰ੍ਹਾ ਹਨ, ਜੋ ਸਿਰਫ਼ ਕਾਗਜ਼ੀ ਹਨ, ਜ਼ਮੀਨੀ ਨਹੀਂ। ਉਨ੍ਹਾਂ ਨੇ ਕਿਹਾ ਕਿ ਇਹ ਨੀਂਹ ਪੱਥਰ ਸਿਰਫ਼ ਵੱਡੇ-ਵੱਡੇ ਹੋਰਡਿੰਗ ਬੋਰਡ ਲਗਵਾਉਣ ਲਈ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲਦਬਾਜ਼ੀ ਵਿੱਚ ਰੱਖੇ ਜਾ ਰਹੇ ਹਨ, ਕਿਉਂਕਿ ਇਹੋ ਨੀਂਹ ਪੱਥਰਾਂ ਦੀ ਸਿਆਸਤ ਪਿਛਲੀਆ ਚੋਣਾਂ ਵਿੱਚ ਅਕਾਲੀ ਦਲ ਨੇ ਵੀ ਕੀਤੀ ਸੀ ਪਰ ਲੋਕਾਂ ਨੂੰ ਕਿਸੇ ਨੀਂਹ ਪੱਥਰ ਨੇ ਕੋਈ ਸਹੂਲਤ ਨਹੀਂ ਦਿੱਤੀ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਸੰਗਰੂਰ ਦੀ ਰੈਲੀ ਦੌਰਾਨ ਬੇਰੁਜਗਾਰਾਂ ’ਤੇ ਹੋਏ ਤਸ਼ੱਸਦ ਬਾਰੇ ਉਨ੍ਹਾਂ ਸਰਕਾਰ ਦੀ ਨਿੰਦਿਆ ਕਰਦਿਆ ਕਿਹਾ ਕਿ ਘਰ ਘਰ ਨੌਕਰੀ ਦੇਣ ਵਾਲੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਵਿੱਚ ਫੇਲ੍ਹ ਰਹੀ ਹੈ। ਪਹਿਲਾ ਵੀ ਵਿਜੇਇੰਦਰ ਸਿੰਗਲਾ ਬੇਰੁਜਗਾਰਾਂ ’ਤੇ ਤਸ਼ੱਸਦ ਕਰਦੇ ਹੋਏ ਗੰਦੀ ਸ਼ਬਦਾਬਲੀ ਵਰਤਦੇ ਰਹੇ ਹਨ। ਕੱਲ੍ਹ ਵੀ ਬੇਰੁਜਗਾਰਾਂ ’ਤੇ ਬਹੁਤ ਤਸ਼ੱਸਦ ਕੀਤਾ ਗਿਆ, ਜੋ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਖੁਦ ਨੂੰ ਆਮ ਦੱਸਣ ਵਾਲੇ ਮੁੱਖ ਮੰਤਰੀ ਚੰਨੀ ਲਈ ਸੰਗਰੂਰ ਵਿੱਚ ਜਗ੍ਹਾ ਜਗ੍ਹਾ ਬਣੇ ਹੈਲੀਪੈਡਾਂ ਨੇ ਦੱਸ ਦਿੱਤਾ ਕਿ ਉਹ ਕਿੰਨੇ ਆਮ ਹਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਨਾਰਕੋਟਿਕ ਕੰਟਰੋਲ ਸੈੱਲ ਨੇ 2 ਨੌਜਵਾਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
NEXT STORY