ਤਿਰੂਪਤੀ, (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਕਿਹਾ ਕਿ ਉਹ ਤਿਰੂਪਤੀ ’ਚ ਭਾਜੜ ਦੀ ਨਿਆਇਕ ਜਾਂਚ ਦੇ ਹੁਕਮ ਦੇਣਗੇ ਜਿਸ ਵਿਚ 6 ਲੋਕ ਮਾਰੇ ਗਏ ਸਨ ਅਤੇ 40 ਹੋਰ ਜ਼ਖਮੀ ਹੋਏ ਸਨ। ਨਾਇਡੂ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਲਾਪਰਵਾਹੀ ਲਈ ਇਕ ਡੀ. ਐੱਸ. ਪੀ. ਸਮੇਤ 2 ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਵੀ ਦਿੱਤੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਤਿਰੂਪਤੀ ’ਚ ਪ੍ਰਸ਼ਾਸਨ ਤੇ ਨਿਗਰਾਨੀ ਪ੍ਰਣਾਲੀ ਵਿਚ ਕੁਝ ਕਮੀਆਂ ਮਿਲੀਆਂ ਹਨ। ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਨਾਇਡੂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੇ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ, ਜਦੋਂ ਭਾਜੜ ’ਚੋਂ ਬਚੇ ਲੋਕ ਇਸ ਭਿਆਨਕ ਦ੍ਰਿਸ਼ ਨੂੰ ਯਾਦ ਕਰ ਕੇ ਇਸ ਦਾ ਜ਼ਿਕਰ ਕਰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਘਟਨਾ ਦਾ ਡਰ ਸਾਫ਼ ਦਿਖਾਈ ਦਿੰਦਾ ਹੈ। ਘਟਨਾ ਤੋਂ ਬਚੇ ਇਕ ਪੀੜਤ ਨੇ ਦੱਸਿਆ ਕਿ 5 ਮਿੰਟਾਂ ਲਈ ਉਸ ਨੂੰ ਅਜਿਹਾ ਲੱਗਾ ਜਿਵੇਂ ਉਹ ਹੁਣ ਨਹੀਂ ਬਚੇਗਾ।
17 ਸਾਲ ਤੇ 1400 ਨਾਬਾਲਗ ਕੁੜੀਆਂ ਹੋਈਆਂ ਸ਼ਿਕਾਰ! ਸ਼ੱਕੀਆਂ 'ਚ ਸਭ ਤੋਂ ਜ਼ਿਆਦਾ ਪਾਕਿਸਤਾਨੀ
NEXT STORY