ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 11 ਹੋਰ ਕੋਰੋਨਾ ਕੇਸ ਆਏ ਹਨ।ਅੱਜ ਪਾਜ਼ੇਟਿਵ ਆਈਆਂ ਰਿਪੋਰਟਾਂ 'ਚ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਦਾ ਰਸੋਈਆ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਦੋਰਾਹਾ 'ਚ ਅੱਗ ਦਾ ਤਾਂਡਵ, 9 ਦੁਕਾਨਾਂ ਸੜ ਕੇ ਹੋਈਆਂ ਸੁਆਹ
ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਗੰਭੀਰ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ 'ਚ 944 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਇਨਫੈਕਸ਼ਨ ਦੇ 63 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 25.89 ਲੱਖ ਦੇ ਪਾਰ ਹੋ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਕ ਦਿਨ 'ਚ ਪੀੜਤਾਂ ਦੀ ਗਿਣਤੀ 25,89,682 ਹੋ ਗਈ ਹੈ, ਉੱਥੇ ਹੀ ਇਸ ਦੌਰਾਨ 944 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 49,980 'ਤੇ ਪਹੁੰਚ ਗਈ ਹੈ।। ਵਰਨਣਯੋਗ ਹੈ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਅਤੇ ਸਿਵਲ ਸਰਜਨ ਡਾ. ਐੱਚ.ਐੱਨ. ਸਿੰਘ ਨੇ ਵੀ ਕੋਰੋਨਾ ਟੈਸਟ ਕਰਵਾਇਆ ਸੀ ਜਿਸਦੀ ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ: ਕੈਦੀ ਨੇ ਗੁਪਤ ਅੰਗ 'ਚ ਲੁਕੋ ਕੇ ਰੱਖਿਆ ਸੀ ਮੋਬਾਇਲ, ਇੰਝ ਖੁੱਲ੍ਹਿਆ ਭੇਤ
ਰਾਏਕੋਟ 'ਚ ਰਾਤ ਦੋ ਵਜੇ ਵਾਪਰੀ ਵੱਡੀ ਵਾਰਦਾਤ, ਸਾਰੇ ਪਿੰਡ 'ਚ ਫੈਲੀ ਦਹਿਸ਼ਤ
NEXT STORY