ਬੁਢਲਾਡਾ, (ਮਨਚੰਦਾ, ਗਰਗ, ਆਨੰਦ)- ਸਥਾਨਕ ਨਗਰ ਕੌਂਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੀ ਆਤਮ-ਹੱਤਿਆ ਦੇ ਮਾਮਲੇ ’ਚ ਪਰਿਵਾਰ ਵਲੋਂ ਦੋਸ਼ੀਅਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਤੇ ਲਡ਼ੀਵਾਰ ਧਰਨੇ ਨੂੰ ਅੱਜ ਐੱਸ. ਐੱਸ. ਪੀ. ਮਾਨਸਾ ਮਨਧੀਰ ਸਿੰਘ ਦੇ ਭਰੋਸੇ ਤੋਂ ਬਾਅਦ ਪਰਿਵਾਰ ਵਲੋਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਦੂਸਰੇ ਪਾਸੇ ਮੁਕੱਦਮੇ ’ਚ ਸ਼ਾਮਲ 20 ਵਿਅਕਤੀਅਾਂ ’ਚੋਂ ਐਡਵੋਕੇਟ ਸੁਸ਼ੀਲ ਬਾਂਸਲ ਅਤੇ ਸਵਰਨਜੀਤ ਸਿੰਘ ਦਲਿਓ ਦੀ ਮਾਣਯੋਗ ਅਦਾਲਤ ਵਲੋਂ ਗ੍ਰਿਫਤਾਰੀ ’ਤੇ ਰੋਕ ਲਾ ਕੇ ਪੁਲਸ ਦੀ ਮੁੱਢਲੀ ਜਾਂਚ ਵਿਚ ਸ਼ਾਮਲ ਹੋਣ ਦੇ ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਅਤੇ ਮੁਕੱਦਮੇ ਵਿਚ ਸ਼ਾਮਲ 5 ਵਿਅਕਤੀਅਾਂ ਦੀਅਾਂ ਪਤਨੀਅਾਂ ਵਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਰਿੱਟ ਪਟੀਸ਼ਨ ਦਾਇਰ ਕਰ ਕੇ ਕੁਝ ਨਿੱਜੀ ਵਿਅਕਤੀਅਾਂ ਵਲੋਂ ਪਰਿਵਾਰਾਂ ਨੂੰ ਨਾਜਾਇਜ਼ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਤਹਿਤ ਮਾਣਯੋਗ ਅਦਾਲਤ ਵਲੋਂ ਪੁਲਸ ਨੂੰ ਉਪਰੋਕਤ ਵਿਅਕਤੀਅਾਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੂਸਰੇ ਪਾਸੇ ਮ੍ਰਿਤਕ ਬੰਟੀ ਦੇ ਪਰਿਵਾਰ ਵਲੋਂ ਬੱਚਿਅਾਂ ਸਮੇਤ ਥਾਣਾ ਸ਼ਹਿਰੀ ਦੇ ਮੁੱਖ ਗੇਟ ਅੱਗੇ ਦੋਸ਼ੀਅਾਂ ਦੀ ਗ੍ਰਿਫਤਾਰੀ ਲਈ ਲਗਤਾਰ ਧਰਨਾ ਦਿੱਤਾ ਗਿਆ ਜੋ ਅੱਜ ਪੁਲਸ ਦੇ ਭਰੋਸੇ ਤੋਂ ਬਾਅਦ ਪਰਿਵਾਰ ਵਲੋਂ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਨੌਜਵਾਨ ਭਾਰਤ ਸਭਾ ਨੇ ਸਿਵਲ ਹਸਪਤਾਲ ’ਚ ਲਾਇਆ ਧਰਨਾ
NEXT STORY